ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ? ਪੜ੍ਹੋ ਸਰਕਾਰ ਦੀ Notification

Saturday, Oct 19, 2024 - 02:18 PM (IST)

ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ? ਪੜ੍ਹੋ ਸਰਕਾਰ ਦੀ Notification

ਚੰਡੀਗੜ੍ਹ/ਜਲੰਧਰ (ਵੈੱਬ ਡੈਸਕ): ਇਸ ਵਾਰ ਦੀਵਾਲੀ ਮਨਾਉਣ ਨੂੰ ਲੈ ਕੇ 31 ਅਕਤੂਬਰ ਅਤੇ 1 ਨਵੰਬਰ ਨੂੰ ਵਿਚਾਲੇ ਦੁਚਿੱਤੀ ਹੈ। ਕਈ ਲੋਕਾਂ ਵੱਲੋਂ ਦੀਵਾਲੀ 31 ਅਕਤੂਬਰ ਨੂੰ ਮਨਾਉਣ ਦਾ ਕਿਹਾ ਜਾ ਰਿਹਾ ਹੈ ਤਾਂ ਕਈਆਂ ਵੱਲੋਂ 1 ਨਵੰਬਰ ਦਾ ਮਹੂਰਤ ਦੱਸਿਆ ਜਾ ਰਿਹਾ ਹੈ। ਇਸ ਵਿਚਾਲੇ ਪੰਜਾਬ ਦੇ ਲੋਕਾਂ ਵਿਚ ਇਹ ਵੀ ਦੁਚਿੱਤੀ ਹੈ ਕਿ ਸੂਬੇ ਵਿਚ ਦੀਵਾਲੀ ਦੀ ਛੁੱਟੀ ਕਿਸ ਦਿਨ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਪਏ ਭੜਥੂ! ਬੈਗ ਖੁੱਲ੍ਹਦਿਆਂ ਹੀ ਉੱਡ ਗਏ ਹੋਸ਼

ਪੰਜਾਬ ਸਰਕਾਰ ਦੀ ਨੋਟੀਫ਼ਿਕੇਸ਼ਨ ਮੁਤਾਬਕ ਸੂਬੇ ਵਿਚ 31 ਅਕਤੂਬਰ ਦਿਨ ਵੀਰਵਾਰ ਨੂੰ ਦੀਵਾਲੀ ਦੀ ਛੁੱਟੀ ਹੈ। ਉੱਥੇ ਹੀ ਸ਼ੁੱਕਰਵਾਰ 1 ਨਵੰਬਰ ਨੂੰ ਵੀ ਵਿਸ਼ਵਕਰਮਾ ਦਿਵਸ ਕਾਰਨ ਸੂਬੇ ਵਿਚ ਛੁੱਟੀ ਰਹੇਗੀ। ਇਸ ਦਿਨ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਦੂਜੇ ਪਾਸੇ ਦੀਵਾਲੀ ਮਨਾਉਣ ਦੇ ਦਿਨ ਨੂੰ ਲੈ ਕੇ ਕਾਸ਼ੀ ਦੇ ਵਿਦਵਾਨਾਂ ਵੱਲੋਂ ਵੀ ਸ਼ੰਕਾ ਦੂਰ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ ਕਾਂਸ਼ੀ ਵਿਚ ਇਕੱਤਰ ਹੋਏ ਵਿਦਵਾਨਾਂ ਨੇ ਫ਼ੈਸਲਾ ਕੀਤਾ ਹੈ ਕਿ ਪੂਰੇ ਦੇਸ਼ ਵਿਚ ਦੀਵਾਲੀ 31 ਅਕਤੂਬਰ ਨੂੰ ਹੀ ਮਨਾਈ ਜਾਵੇਗੀ। ਵੱਖ-ਵੱਖ ਪਹਿਲੂਆਂ ਤੋਂ ਵਿਚਾਰ ਵਟਾਂਦਰੇ ਮਗਰੋਂ ਵਿਦਵਾਨਾਂ ਨੇ ਸਰਬਸੰਮਤੀ ਨਾਲ 31 ਅਕਤੂਬਰ ਨੂੰ ਦੀਵਾਲੀ ਮਨਾਉਣ ਦਾ ਫ਼ੈਸਲਾ ਲਿਆ ਹੈ। ਇਸ ਦੇ ਬਾਵਜੂਦ ਹਿੰਦੂ ਮਾਨਤਾ ਦੇ ਮੁਤਾਬਕ ਕਿਸੇ ਵੀ ਤਿਉਹਾਰ ਦੀ ਮਿਤੀ (ਤਿੱਥ) ਸੂਰਜ ਚੜ੍ਹਨ ਤੋਂ ਹੀ ਮੰਨੀ ਜਾਂਦੀ ਹੈ ਯਾਨੀ ਕਿ ਸੂਰਜ ਚੜ੍ਹਨ ਵੇੇਲੇ ਜਿਹੜਾ ਦਿਨ ਜਾਂ ਤਿਉਹਾਰ ਹੁੰਦਾ ਹੈ ਉਸ ਦਿਨ ਉਹੀ ਮਨਾਇਆ ਜਾਂਦਾ ਹੈ। ਦੀਵਾਲੀ ਦਾ ਸਮਾਂ ਵੀ ਕੁਝ ਅਜਿਹਾ ਹੀ ਹੈ, ਦਰਅਸਲ ਮੱਸਿਆ 31 ਅਕਤੂਬਰ ਨੂੰ ਸ਼ਾਮ ਸਾਢੇ 6 ਵਜੇ ਦੇ ਕਰੀਬ ਸ਼ੁਰੂ ਹੋਵੇਗੀ, ਜਿਸ ਕਾਰਣ 1 ਨਵੰਬਰ ਨੂੰ ਸੂਰਜ ਚੜ੍ਹਨ ਸਮੇਂ ਮੱਸਿਆ ਲੱਗੀ ਹੋਵੇਗੀ। ਇਸ ਕਾਰਣ ਬਹੁਤੇ ਲੋਕਾਂ ਵਲੋਂ 1 ਨਵੰਬਰ ਨੂੰ ਹੀ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ। ਕਈ ਪੰਡਤਾਂ ਵਲੋਂ ਦੀਵਾਲੀ ਦੇ ਸੰਬੰਧੀ ਜੋ ਪੂਜਾ ਦਾ ਮਹੂਰਤ ਹੈ ਉਹ ਵੀ 1 ਨਵੰਬਰ ਦਾ ਕੱਢਿਆ ਜਾ ਰਿਹਾ ਹੈ।   

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News