ਨਿਊਜ਼ੀਲੈਂਡ ਦੌਰੇ ''ਤੇ ਆਖਰੀ ਮੈਚ ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ਾਨਦਾਰ ਜਿੱਤ

02/05/2020 1:40:40 PM

ਨਵੀਂ ਦਿੱਲੀ : ਸਟ੍ਰਾਈਕਰ ਨਵਨੀਤ ਕੌਰ ਦੇ 2 ਗੋਲ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ 5 ਮੈਚਾਂ ਦੇ ਦੌਰੇ ਦੇ ਆਖਰੀ ਮੈਚ ਵਿਚ ਨਿਊਜ਼ੀਲੈਂਡ ਨੂੰ 3-0 ਨਾਲ ਹਰਾ ਦਿੱਤਾ। ਨਵਨੀਤ ਨੇ 45ਵੇਂ ਅਤੇ 58ਵੇ2 ਮਿੰਟ ਵਿਚ ਗੋਲ ਕੀਤੇ ਜਦਕਿ ਸ਼ਰਮਿਲਾ ਨੇ 54ਵੇਂ ਮਿੰਟ ਵਿਚ ਗੋਲ ਕੀਤਾ। ਪਹਿਲੇ 2 ਕੁਆਰਟਰ ਵਿਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਨਵਨੀਤ ਨੇ 45ਵੇਂ ਮਿੰਟ ਵਿਚ ਗੋਲ ਕਰ ਕੇ ਖਾਤਾ ਖੋਲ੍ਹਿਆ। ਇਸ ਤੋਂ ਬਾਅਦ 54ਵੇਂ ਮਿੰਟ ਵਿਚ ਭਾਰਤ ਦੀ ਬੜ੍ਹਤ ਦੁਗਣੀ ਹੋਈ। ਨਵਨੀਤ ਨੇ ਆਖਰੀ ਸੀਟੀ ਵੱਜਣ ਤੋਂ 2 ਮਿੰਟ ਪਹਿਲਾਂ ਗੋਲ ਕੀਤਾ। ਭਆਰਤ ਨੇ ਇਸ ਦੌਰੇ 'ਤੇ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਡਿਵੈਲਪਮੈਂਟ ਟੀਮ ਨੂੰ 4-0 ਨਾਲ ਹਰਾਇਆ। ਇਸ ਤੋਂ ਬਾਅਦ ਸੀਨੀਅਰ ਟੀਮ ਹੱਥੋਂ 1-2, 0-1 ਨਾਲ ਹਾਰ ਗਈ। ਚੌਥੇ ਮੈਚ ਵਿਚ ਭਾਰਤ ਨੇ ਬ੍ਰਿਟੇਨ ਨੂੰ 1-0 ਨਾਲ ਹਰਾਇਆ।

PunjabKesari

ਭਾਰਤ ਦੇ ਮੁੱਖ ਕੋਚ ਸ਼ੋਰਡ ਮਾਰਿਨ ਨੇ ਕਿਹਾ, ''ਮੈਨੂੰ ਖੁਸ਼ੀ ਹੈ ਕਿ ਅਸੀਂ ਨਿਊਜ਼ੀਲੈਂਡ ਖਿਲਾਫ 3 ਗੋਲ ਕੀਤੇ। ਇਸ ਦੌਰੇ ਨਾਲ ਸਾਨੂੰ ਚੰਗਾ ਤਰ੍ਹਾਂ ਪਤਾ ਲੱਗ ਗਿਆ ਕਿ ਸਾਨੂੰ ਕਿੱਥੇ ਸੁਧਾਰ ਕਰਨ ਦੀ ਜ਼ਰੂਰਤ ਹੈ। ਸਾਨੂੰ ਤੇਜ਼ ਰਫਤਾਰ ਨਾਲ ਹਾਕੀ ਖੇਡਣੀ ਹੋਵੇਗੀ। ਕਈ ਵਾਰ ਖਿਡਾਰੀ ਲੰਬੇ ਸਮੇਂ ਤਕ ਗੇਂਦ ਨੂੰ ਘੁਮਾਉਂਦੇ ਰਹਿੰਦੇ ਹਨ, ਜਿਸ ਨਾਲ ਦਬਾਅ ਬਣ ਜਾਂਦਾ ਹੈ। ਸਾਨੂੰ ਛੋਟੇ ਪਾਸ ਦੇਣੇ ਹੋਣਗੇ। ਡਿਫੈਂਸ ਨੂੰ ਥੋੜੀ ਸੰਜਮ ਰੱਖਣਾ ਹੋਵੇਗਾ। ਅਸੀਂ ਛੋਟੇ ਬ੍ਰੇਕ ਤੋਂ ਬਾਅਦ 4 ਹਫਤੇ ਤਕ ਕੈਂਪ ਵਿਚ ਹਿੱਸਾ ਲਵਾਂਗੇ। ਇਨ੍ਹਾਂ ਪਹਿਲੂਆਂ 'ਤੇ ਉਸ ਕੈਂਪ 'ਚ ਕੰਮ ਕੀਤਾ ਜਾਵੇਗਾ।'' ਭਾਰਤੀ ਟੀਮ 7 ਫਰਵਰੀ ਨੂੰ ਭਾਰਤ ਵਾਪਸ ਪਰਤੇਗੀ।


Related News