ਬ੍ਰਿਟੇਨ ਤੋਂ 1-3 ਨਾਲ ਹਾਰੀ ਭਾਰਤੀ ਮਹਿਲਾ ਹਾਕੀ ਟੀਮ
Wednesday, Oct 02, 2019 - 10:16 PM (IST)

ਮਾਰਲੋ (ਇੰਗਲੈਂਡ)— ਭਾਰਤੀ ਮਹਿਲਾ ਹਾਕੀ ਟੀਮ ਨੂੰ ਇੰਗਲੈਂਡ ਦੇ ਹੱਥੋਂ ਚੌਥੇ ਮੈਚ 'ਚ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਇਸ ਦੌਰੇ 'ਚ ਉਸਦੀ ਪਹਿਲੀ ਹਾਰ ਹੈ। ਵਿਸ਼ਵ ਦੀ ਨੌਵੇਂ ਨੰਬਰ ਦੀ ਟੀਮ ਭਾਰਤ ਦੇ ਲਈ ਇਸ ਮੈਚ 'ਚ ਇਕਲੌਤਾ ਗੋਲਾ ਨੇਹਾ ਗੋਇਲ ਨੇ 18ਵੇਂ ਮਿੰਟ 'ਚ ਕੀਤਾ। ਭਾਰਤ ਨੇ ਦੌਰੇ ਦੀ ਸ਼ੁਰੂਆਤ 2-1 ਦੀ ਜਿੱਤ ਦੇ ਨਾਲ ਕੀਤੀ ਸੀ ਤੇ ਫਿਰ ਅਗਲੇ ਦੋ ਮੈਚ 1-1 ਤੇ 0-0 ਨਾਲ ਡਰਾਅ ਖੇਡੇ ਸਨ। ਦੌਰੇ ਦਾ ਪੰਜਵਾਂ ਤੇ ਆਖਰੀ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ।