ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਚੈਂਪੀਅਨ ਇੰਗਲੈਂਡ ਨੂੰ ਹਰਾਇਆ

04/08/2018 12:34:27 PM

ਗੋਲਡ ਕੋਸਟ(ਆਸਟ੍ਰੇਲੀਆ) ਭਾਰਤੀ ਮਹਿਲਾ ਹਾਕੀ ਟੀਮ ਨੇ ਇਕ ਗੋਲ ਨਾਲ ਪਿਛੜਣ ਦੇ ਬਾਅਦ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰਮੰੰਡਲ ਖੇਡਾਂ 'ਚ ਪੁਲ -ਏ ਦੇ ਤੀਸਰੇ ਮੈਚ ਚ ਓਲੰਪਿਕ ਚੈਂਪੀਅਨ ਇੰਗਲੈਂਡ ਨੂੰ 2-1 ਨਾਲ ਹਰਾਇਆ। ਪਿਛਲੇ ਦੋ ਰਾਸ਼ਟਰਮੰਡਲ ਖੇਡਾਂ 'ਚ ਪੰਜਵੇਂ ਸਥਾਨ 'ਤੇ ਰਹੀ ਭਾਰਤੀ ਟੀਮ ਹੁਣ ਮਾਰਕ ਸ਼ੀਟ 'ਚ ਇੰਗਲੈਂਡ ਤੋਂ ਪਿੱਛੇ ਦੂਸਰੇ ਸਥਾਨ 'ਤੇ ਹੈ ਅਤੇ ਉਸਦਾ ਸੈਮੀਫਾਈਨਲ 'ਚ ਜਾਣਾ ਤੈਅ ਲੱਗ ਰਿਹਾ ਹੈ। ਭਾਰਤ ਦੇ ਲਈ ਗੁਰਜੀਤ ਕੌਰ ਅਤੇ ਨਵਨੀਤ ਕੌਰ ਨੇ ਕਰਮਵਾਰ 42 ਵੇਂ ਅਤੇ 48ਵੇਂ ਮਿੰਟ 'ਚ ਗੋਲ ਕੀਤੇ। ਇਸ ਤੋਂ ਪਹਿਲਾਂ ਇੰਗਲੈਂਡ ਦੀ ਕਪਤਾਨ ਐਲੇਗਜ਼ੈਂਡਰਾ ਡੈਨਸਨ ਨੇ 35 ਵੇਂ ਸੈਕੰਡ 'ਚ ਗੋਲ ਕਰਕੇ ਟੀਮ ਨੂੰ ਅੱਗੇ ਲੈ ਗਈ।

ਭਾਰਤੀ ਕਪਤਾਨ ਰਾਣੀ ਰਾਮਪਾਲ ਨੇ ਮੈਚ ਦੇ ਬਾਅਦ ਕਿਹਾ,' ਅਸੀਂ ਪਹਿਲੀ ਬਾਰ ਇੰਗਲੈਂਡ ਨੂੰ ਹਰਾਇਆ ਹੈ। ਉਹ ਰਿਓ ਓਲੰਪਿਕ ਚੈਂਪੀਅਨ ਹੈ ਇਸ ਲਈ ਇਸ ਜਿੱਤ ਨਾਲ ਬਹੁਤ ਖੁਸ਼ ਹਾਂ।' ਉਨ੍ਹਾਂ ਨੇ ਕਿਹਾ,' ਓਲੰਪਿਕ ਚੈਂਪੀਅਨ ਨੂੰ ਹਰਾਉਣਾ ਹਮੇਸ਼ਾ ਖਾਸ ਪਲ ਹੁੰਦਾ ਹੈ। ਸਾਨੂੰ ਉਨ੍ਹਾਂ ਦੇ ਖਿਲਾਫ ਖੇਡਣ ਦੇ ਜ਼ਿਆਦਾ ਮੌਕੇ ਨਹੀਂ ਮਿਲੇ ਅਤੇ ਅੱਜ ਸਾਡਾ ਦਿਨ ਸੀ। ਅਸੀਂ ਬਹੁਤ ਮਿਹਨਤ ਕੀਤੀ ਸੀ ਅਤੇ ਇਹ ਮੌਕਾ ਗਵਾਉਣਾ ਨਹੀਂ ਸੀ।

ਭਾਰਤ ਨੂੰ ਟੂਰਨਾਮੈਂਟ ਦੇ ਪਹਿਲੇ ਮੈਚ 'ਚ ਹੇਠਲੀ ਰੈਂਕਿੰਗ ਵਾਲੀ ਵੇਲਜ਼ ਟੀਮ ਨੂੰ ਹਰਾ ਦਿੱਤਾ ਸੀ। ਪਰ ਇਸਦੇ ਬਾਅਦ ਭਾਰਤ ਨੇ ਮਲੇਸ਼ੀਆ ਅਤੇ ਹੁਣ ਇਗਲੈਂਡ ਨੂੰ ਹਰਾਇਆ। ਸ਼ੁਰੂਆਤੀ ਗੋਲ ਜਲਦੀ ਗਵਾਉਣ ਦੇ ਬਾਵਜੂਦ ਭਾਰਤੀਆਂ ਨੇ ਧੀਰਜ ਨਾਲ ਖੇਡ ਕੇ ਖੇਡ 'ਚ ਵਾਪਸੀ ਕੀਤੀ। ਦੂਸਰੇ ਹਾਫ 'ਚ ਗੁਰਜੀਤ ਨੇ ਟੀਮ ਨੂੰ ਮਿਲਿਆ ਇਕਮਾਤਰ ਪੈਨਲਟੀ ਕਾਰਨਰ ਭੁਨਾਕੇ ਬਰਾਬਰੀ ਦਿਵਾਈ। ਇਸਦੇ ਛੈ ਮਿੰਟ ਬਾਅਦ ਨਵਨੀਤ ਦੇ ਫੀਲਡ ਗੋਲ ਨੇ ਭਾਰਤ ਨੁੰ ਜਿਤਾਇਆ।

ਰਾਣੀ ਨੇ ਕਿਹਾ ,' ਅਸੀਂ ਇਸ ਪੂਰੇ ਮੈਚ 'ਤੇ ਬਹੁਤ ਮਹਿਨਤ ਕੀਤੀ। ਪਹਿਲਾਂ ਹਾਫ 'ਚ ਡਿਫੇਂਸ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ।' ਨਵਨੀਤ ਨੇ ਕਿਹਾ ਕਿ ਓਲੰਪਿਕ ਚੈਂਪੀਅਨ ਦੇ ਖਿਲਾਫ ਗੋਲ ਕਰਨਾ ਉਸਦੇ ਕਰੀਅਰ ਦਾ ਸਭ ਤੋਂ ਵੱਡਾ ਪਲ ਸੀ। ਹੁਣ ਮੇਰਾ ਆਤਮਵਿਸ਼ਵਾਸ ਵਧਿਆ ਹੈ ਅਤੇ ਅਗਲੇ ਮੈਚਾਂ 'ਚ ਬਿਹਤਰ ਪ੍ਰਦਰਸ਼ਨ ਕਰਾਂਗੀ।


Related News