ਭਾਰਤੀ ਮਹਿਲਾ ਫੁੱਟਬਾਲ ਟੀਮ ਏਸ਼ੀਆਈ ਕੱਪ ਦੇ ਗਰੁੱਪ-ਸੀ ’ਚ
Wednesday, Jul 30, 2025 - 03:06 PM (IST)

ਨਵੀਂ ਦਿੱਲੀ– ਭਾਰਤ ਨੂੰ ਅਗਲੇ ਸਾਲ ਆਸਟ੍ਰੇਲੀਆ ਵਿਚ ਹੋਣ ਵਾਲੇ ਏ. ਐੱਫ. ਸੀ. ਮਹਿਲਾ ਏਸ਼ੀਆਈ ਕੱਪ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ-ਸੀ ਵਿਚ ਜਾਪਾਨ, ਸਾਬਕਾ ਚੈਂਪੀਅਨ ਚੀਨੀ ਤਾਈਪੇ ਤੇ ਵੀਅਤਨਾਮ ਦੇ ਨਾਲ ਰੱਖਿਆ ਗਿਆ ਹੈ। 1 ਤੋਂ 21 ਮਾਰਚ 2026 ਤੱਕ ਚੱਲਣ ਵਾਲੇ 12 ਟੀਮਾਂ ਦੇ ਇਸ ਟੂਰਨਾਮੈਂਟ ਲਈ ਡਰਾਅ ਮੰਗਲਵਾਰ ਨੂੰ ਸਿਡਨੀ ਟਾਊਨ ਹਾਲ ਵਿਚ ਆਯੋਜਿਤ ਕੀਤੇ ਗਏ, ਜਿੱਥੇ ਭਾਰਤੀ ਮਿਡਫੀਲਡਰ ਸੰਗੀਤਾ ਬਾਸਫੋਰ ਤਿੰਨ ਡਰਾਅ ਸਹਾਇਕਾਂ ਵਿਚੋਂ ਇਕ ਸੀ।
ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਵਾਲੀਆਂ 12 ਟੀਮਾਂ ਨੂੰ 4-4 ਟੀਮਾਂ ਦੇ ਤਿੰਨ ਗਰੁੱਪਾਂ ਵਿਚ ਵੰਡਿਆ ਗਿਆ ਹੈ। ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 4 ਮਾਰਚ 2026 ਨੂੰ ਪਰਥ ਰੇਕਟੇਂਗੁਲਰ ਸਟੇਡੀਅਮ ਵਿਚ ਵੀਅਤਨਾਮ ਵਿਰੁੱਧ ਮੈਚ ਨਾਲ ਕਰੇਗੀ। ਇਸ ਤੋਂ ਬਾਅਦ ਭਾਰਤ 7 ਮਾਰਚ ਨੂੰ ਇਸੇ ਮੈਦਾਨ ’ਤੇ ਜਾਪਾਨ ਨਾਲ ਤੇ ਫਿਰ 10 ਮਾਰਚ ਨੂੰ ਵੈਸਟਰਨ ਸਿਡੀ ਸਟੇਡੀਅਮ ਵਿਚ ਚੀਨੀ ਤਾਈਪੇ ਨਾਲ ਭਿੜੇਗਾ। ਹਰੇਕ ਗਰੁੱਪ ’ਚੋਂ ਟਾਪ-2 ਟੀਮਾਂ ਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਦੋ ਸਰਵੋਤਮ ਟੀਮਾਂ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਉਣਗੀਆਂ।