FIFA ਵਿਸ਼ਵ ਕੱਪ ਖੇਡੇਗਾ ਇਰਾਨ ! ਏਸ਼ੀਅਨ ਫੁੱਟਬਾਲ ਕਨਫੈੱਡਰੇਸ਼ਨ ਨੇ ਕੀਤਾ ਸਾਫ਼

Tuesday, Mar 17, 2026 - 01:25 PM (IST)

FIFA ਵਿਸ਼ਵ ਕੱਪ ਖੇਡੇਗਾ ਇਰਾਨ ! ਏਸ਼ੀਅਨ ਫੁੱਟਬਾਲ ਕਨਫੈੱਡਰੇਸ਼ਨ ਨੇ ਕੀਤਾ ਸਾਫ਼

ਸਪੋਰਟਸ ਡੈਸਕ- ਏਸ਼ੀਆਈ ਫੁੱਟਬਾਲ ਕਨਫੈੱਡਰੇਸ਼ਨ ਦੇ ਜਨਰਲ ਸਕੱਤਰ ਵਿੰਡਸਨ ਜੌਨ ਨੇ ਕਿਹਾ ਹੈ ਕਿ ਇਰਾਨ ਜੂਨ ’ਚ ਅਮਰੀਕਾ, ਕੈਨੇਡਾ ਤੇ ਮੈਕਸੀਕੋ ’ਚ ਹੋਣ ਵਾਲੇ ਵਿਸ਼ਵ ਕੱਪ ’ਚ ਹਿੱਸਾ ਲਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਦੇ ਜਵਾਬ ’ਚ ਇਰਾਨ ਦੀ ਰਾਸ਼ਟਰੀ ਫੁੱਟਬਾਲ ਟੀਮ ਨੇ ਪਿਛਲੇ ਹਫਤੇ ਸੋਸ਼ਲ ਮੀਡੀਆ ਪੋਸਟ ’ਤੇ ਲਿਖਿਆ ਸੀ ਕਿ ਉਸ ਨੂੰ ਵਿਸ਼ਵ ਕੱਪ ਤੋਂ ਕੋਈ ਬਾਹਰ ਨਹੀਂ ਰੱਖ ਸਕਦਾ।

ਸੋਮਵਾਰ ਨੂੰ ਜੌਨ ਨੇ ਕਿਹਾ ਕਿ ਮਹਾਸੰਘ ਨੇ ਅਜਿਹਾ ਕੁਝ ਨਹੀਂ ਸੁਣਿਆ ਹੈ ਜਿਸ ਤੋਂ ਇਹ ਮਤਲਬ ਕੱਢਿਆ ਜਾਵੇ ਕਿ ਇਰਾਨ ਵਿਸ਼ਵ ਕੱਪ ਨਹੀਂ ਖੇਡੇਗਾ। ਉਨ੍ਹਾਂ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ,‘‘ਉਹ ਸਾਡਾ ਮੈਂਬਰ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਖੇਡੇ। ਜਿੱਥੋਂ ਤੱਕ ਮੈਨੂੰ ਪਤਾ ਹੈ, ਇਰਾਨ ਖੇਡ ਰਿਹਾ ਹੈ।’’

ਉਨ੍ਹਾਂ ਅੱਗੇ ਕਿਹਾ, ‘‘ਇਹ ਕਾਫੀ ਭਾਵੁਕ ਪਲ ਹੈ ਤੇ ਹਰ ਕੋਈ ਬਹੁਤ ਕੁਝ ਕਹਿ ਰਿਹਾ ਹੈ। ਆਖਿਰ ’ਚ ਇਰਾਨੀ ਫੁੱਟਬਾਲ ਮਹਾਸੰਘ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਉਹ ਖੇਡ ਰਿਹਾ ਹੈ ਜਾਂ ਨਹੀਂ। ਅਜੇ ਤੱਕ ਤਾਂ ਇਨ੍ਹਾਂ ਨੇ ਸਾਨੂੰ ਇਹ ਹੀ ਕਿਹਾ ਹੈ ਕਿ ਉਹ ਵਿਸ਼ਵ ਕੱਪ ਖੇਡਣ ਜਾ ਰਹੇ ਹਨ।’’

ਇਹ ਵੀ ਪੜ੍ਹੋ- ਜੰਗ ਵਿਚਾਲੇ UAE 'ਚ 19 ਭਾਰਤੀ ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਇਹ ਸਖ਼ਤ ਕਾਰਵਾਈ

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ’ਤੇ ਕਿਹਾ ਸੀ ਕਿ ਇਰਾਨ ਨਾਲ ਜਾਰੀ ਜੰਗ ਦੇ ਬਾਵਜੂਦ ਵਿਸ਼ਵ ਕੱਪ ’ਚ ਇਰਾਨ ਦੀ ਟੀਮ ਦਾ ਸਵਾਗਤ ਹੈ ਪਰ ਇਹ ਵੀ ਕਿਹਾ, ‘‘ਮੇਰਾ ਮੰਨਣਾ ਹੈ ਕਿ ਉਨ੍ਹਾਂ ਦੀ ਆਪਣੀ ਜ਼ਿੰਦਗੀ ਤੇ ਸੁਰੱਖਿਆ ਲਈ ਇਹ ਸਹੀ ਨਹੀਂ ਹੋਵੇਗਾ ਕਿ ਉਹ ਵਿਸ਼ਵ ਕੱਪ ’ਚ ਆਉਣ।’’

ਇਰਾਨ ਨੂੰ ਵਿਸ਼ਵ ਕੱਪ ਦੇ ਆਪਣੇ ਤਿੰਨੋਂ ਗਰੁੱਪ ਮੈਚ ਅਮਰੀਕਾ ’ਚ ਖੇਡਣੇ ਹਨ। ਇਰਾਨ ਦੇ ਖੇਡ ਮੰਤਰੀ ਅਹਿਮਦ ਦੋਨੀਆਮਲੀ ਨੇ ਪਿਛਲੇ ਹਫਤੇ ਸਰਕਾਰੀ ਟੀ.ਵੀ. ’ਤੇ ਕਿਹਾ ਸੀ ਕਿ ਮੌਜੂਦਾ ਹਾਲਾਤ ’ਚ ਖੇਡਣਾ ਸੰਭਵ ਨਹੀਂ ਹੈ ਪਰ ਇਰਾਨ ਦੀ ਟੀਮ ਨੇ ਇੰਸਟਾਗ੍ਰਾਮ ’ਤੇ ਪੁਸ਼ਟੀ ਕੀਤੀ ਕਿ ਉਹ ਖੇਡਣਾ ਚਾਹੁੰਦੇ ਹਨ ਤੇ ਇਹ ਵੀ ਕਿਹਾ ਕਿ ਟੂਰਨਾਮੈਂਟ ਫੀਫਾ ਦਾ ਹੈ, ਟਰੰਪ ਜਾਂ ਅਮਰੀਕਾ ਦਾ ਨਹੀਂ।

ਇਹ ਵੀ ਪੜ੍ਹੋ- ਰਾਜਸਥਾਨ ਰਾਇਲਜ਼ ਛੱਡਣ ਬਾਰੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਸੰਜੂ ਸੈਮਸਨ ! CSK ਬਾਰੇ ਵੀ ਕਹਿ'ਤੀ ਵੱਡੀ ਗੱਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News