ਯਮਾਲ ਦੇ ਗੋਲ ਨਾਲ ਬਾਰਸੀਲੋਨਾ ਨੇ ਐਥਲੈਟਿਕ ਬਿਲਬਾਓ ਨੂੰ ਹਰਾਇਆ

Monday, Mar 09, 2026 - 03:54 PM (IST)

ਯਮਾਲ ਦੇ ਗੋਲ ਨਾਲ ਬਾਰਸੀਲੋਨਾ ਨੇ ਐਥਲੈਟਿਕ ਬਿਲਬਾਓ ਨੂੰ ਹਰਾਇਆ

ਬਾਰਸੀਲੋਨਾ- ਲੈਮਿਨ ਯਮਾਲ ਦੇ ਗੋਲ ਨਾਲ ਬਾਰਸੀਲੋਨਾ ਨੇ ਇੱਥੇ ਲਾ ਲੀਗਾ ਫੁੱਟਬਾਲ ਟੂਰਨਾਮੈਂਟ ’ਚ ਐਥਲੈਟਿਕ ਬਿਲਬਾਓ ਨੂੰ 1-0 ਨਾਲ ਹਰਾ ਦਿੱਤਾ। ਮੁਕਾਬਲੇ ਦੌਰਾਨ ਦੋਵਾਂ ਟੀਮਾਂ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲੀ ਪਰ ਯਮਾਲ ਨੇ 68ਵੇਂ ਮਿੰਟ ’ਚ ਗੋਲ ਕਰ ਕੇ ਅੰਕ ਸੂਚੀ ਦੇ ਚੋਟੀ ’ਤੇ ਚੱਲ ਰਹੇ ਬਾਰਸੀਲੋਨਾ ਦੀ ਜਿੱਤ ਯਕੀਨੀ ਕੀਤੀ।

ਇਸ ਜਿੱਤ ਨਾਲ ਬਾਰਸੀਲੋਨਾ ਦੇ 27 ਮੈਚਾਂ ’ਚ 67 ਅੰਕ ਹੋ ਗਏ ਹਨ ਅਤੇ ਉਸਨੇ ਦੂਜੇ ਸਥਾਨ ’ਤੇ ਚੱਲ ਰਹੇ ਰੀਅਲ ਮੈਡ੍ਰਿਡ ’ਤੇ 4 ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਯਮਾਲ ਮੌਜੂਦਾ ਸੈਸ਼ਨ ’ਚ ਪਹਿਲਾਂ ਹੀ 19 ਗੋਲ ਕਰ ਚੁੱਕਾ ਹੈ। ਹੋਰ ਮੁਕਾਬਲਿਆਂ ’ਚ ਐਟਲੇਟਿਕੋ ਮੈਡ੍ਰਿਡ ਨੇ ਰੀਅਲ ਸੋਸੀਦਾਦ ਨੂੰ 3-2 ਨਾਲ ਹਰਾਇਆ ਜਦਕਿ ਮਾਰਲੋਕਾ ਅਤੇ ਓਸਾਸੁਨਾ ਦਾ ਮੈਚ 2-2 ਨਾਲ ਬਰਾਬਰੀ ’ਤੇ ਛੁੱਟਿਆ। ਗਿਰੋਨਾ ਅਤੇ ਲੇਵਾਂਤੇ ਨੇ ਵੀ 1-1 ਨਾਲ ਡਰਾਅ ਖੇਡਿਆ।


author

Tarsem Singh

Content Editor

Related News