ਲਿਓਨਿਲ ਮੈਸੀ ਨੇ ਡੋਨਾਲਡ ਟਰੰਪ ਨੂੰ ਰਤਨਾਂ ਨਾਲ ਜੜੀ ਗੁਲਾਬੀ ਫੁੱਟਬਾਲ ਕੀਤੀ ਭੇਟ

Saturday, Mar 07, 2026 - 01:42 PM (IST)

ਲਿਓਨਿਲ ਮੈਸੀ ਨੇ ਡੋਨਾਲਡ ਟਰੰਪ ਨੂੰ ਰਤਨਾਂ ਨਾਲ ਜੜੀ ਗੁਲਾਬੀ ਫੁੱਟਬਾਲ ਕੀਤੀ ਭੇਟ

ਵਾਸ਼ਿੰਗਟਨ- ਧਾਕੜ ਫੁੱਟਬਾਲਰ ਲਿਓਨਿਲ ਮੈਸੀ ਨੇ ਪਿਛਲੇ ਸਾਲ ਮੇਜਰ ਲੀਗ ਸਾਕਰ (ਐੱਮ. ਐੱਲ. ਐੱਸ.) ਕੱਪ ਜਿੱਤਣ ’ਤੇ ਇੰਟਰ ਮਿਆਮੀ ਨੂੰ ਸਨਮਾਨਿਤ ਕਰਨ ਲਈ ਵ੍ਹਾਈਟ ਹਾਊਸ ’ਚ ਆਯੋਜਿਤ ਇਕ ਸਮਾਰੋਹ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਤਨਾਂ ਨਾਲ ਜੜੀ ਗੁਲਾਬੀ ਫੁੱਟਬਾਲ ਭੇਟ ਕੀਤੀ। ਇੰਟਰ ਮਿਆਮੀ ਨੇ ਦਸੰਬਰ ’ਚ ਵੈਨਕੂਵਰ ਵ੍ਹਾਈਟਕੈਪਸ ਨੂੰ ਹਰਾ ਕੇ ਮੇਜਰ ਲੀਗ ਸਾਕਰ ਦਾ ਖਿਤਾਬ ਜਿੱਤਿਆ ਸੀ। ਅਰਜਨਟੀਨਾ ਦੇ ਸੁਪਰਸਟਾਰ ਮੈਸੀ ਨੂੰ ਲਗਾਤਾਰ ਦੂਜੇ ਸੀਜ਼ਨ ’ਚ ਸਭ ਤੋਂ ਕੀਮਤੀ ਖਿਡਾਰੀ (ਐੱਮ. ਵੀ. ਪੀ.) ਚੁਣਿਆ ਗਿਆ ਸੀ।

ਟਰੰਪ ਨੇ ਕਿਹਾ, ‘‘ਲਿਓ (ਮੈਸੀ) ਤੁਸੀਂ ਟੀਮ ਨਾਲ ਜੁੜੇ ਤੇ ਤੁਹਾਡੀ ਟੀਮ ਨੇ ਜਿੱਤ ਹਾਸਲ ਕੀਤੀ। ਤੁਹਾਡੇ ਲਈ ਚੰਗਾ ਪ੍ਰਦਰਸ਼ਨ ਕਰਨਾ ਆਸਾਨ ਨਹੀਂ ਸੀ। ਸੱਚ ਕਹਾਂ ਤਾਂ ਤੁਹਾਡੇ ’ਤੇ ਜਿੰਨਾ ਦਬਾਅ ਸੀ, ਓਨਾ ਕਿਸੇ ਨੂੰ ਪਤਾ ਵੀ ਨਹੀਂ ਹੋਵੇਗਾ, ਕਿਉਂਕਿ ਉਮੀਦ ਕੀਤੀ ਜਾ ਰਹੀ ਸੀ ਕਿ ਤੁਸੀਂ ਜਿੱਤ ਦਿਵਾਉਣ ’ਚ ਸਫਲ ਰਹੋਗੇ ਤੇ ਤੁਸੀਂ ਅਜਿਹਾ ਕੀਤਾ।’’

ਮੈਸੀ ਨੇ ਟਰੰਪ ਦੇ ਨਾਲ ਸਮਾਰੋਹ ’ਚ ਪ੍ਰਵੇਸ਼ ਕੀਤਾ। ਸਾਲ 2023 ’ਚ ਮਿਆਮੀ ਨਾਲ ਜੁੜਨ ਵਾਲੇ ਮੈਸੀ ਨੇ ਪ੍ਰੋਗਰਾਮ ਦੇ ਦੌਰਾਨ ਭਾਸ਼ਣ ਨਹੀਂ ਦਿੱਤਾ। ਟਰੰਪ ਨੇ ਮੈਸੀ ਨੂੰ ਸੰਬੋਧਿਤ ਕਰਦਿਆਂ ਕਿਹਾ, ‘‘ਤੁਸੀਂ ਦੁਨੀਆ ’ਚ ਕਿਤੇ ਵੀ ਜਾ ਸਕਦੇ ਸੀ। ਤੁਸੀਂ ਦੁਨੀਆ ਦੀ ਕੋਈ ਵੀ ਟੀਮ ਚੁਣ ਸਕਦੇ ਸੀ ਪਰ ਤੁਸੀਂ ਮਿਆਮੀ ਨੂੰ ਚੁਣਿਆ। ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਅਸੀਂ ਸਾਰਿਆਂ ਨੂੰ ਇਸ ਸਫਰ ’ਚ ਸ਼ਾਮਲ ਕੀਤਾ। ਤੁਸੀਂ ਪ੍ਰਤਿਭਾਸ਼ਾਲੀ ਤੇ ਇਕ ਬਿਹਤਰੀਨ ਇਨਸਾਨ ਹੋ।’’


author

Tarsem Singh

Content Editor

Related News