ਭਾਰਤੀ ਮਹਿਲਾ ਫੁੱਟਬਾਲ ਲੀਗ ਸੇਤੂ ਤੇ ਮਣੀਪੁਰ ਜਿੱਤੇ

Saturday, May 11, 2019 - 12:59 AM (IST)

ਭਾਰਤੀ ਮਹਿਲਾ ਫੁੱਟਬਾਲ ਲੀਗ ਸੇਤੂ ਤੇ ਮਣੀਪੁਰ ਜਿੱਤੇ

ਲੁਧਿਆਣਾ— ਰਤਨਬਾਲਾ ਦੇਵੀ ਦੀ ਹੈਟ੍ਰਿਕ ਦੇ ਦਮ 'ਤੇ ਸੇਤੂ ਐੱਫ. ਸੀ. ਨੇ ਭਾਰਤੀ ਮਹਿਲਾ ਲੀਗ (ਆਈ. ਡਬਲਯੂ. ਐੱਲ.) ਦੇ ਫੁੱਟਬਾਲ ਮੁਕਾਬਲੇ 'ਚ ਸ਼ੁੱਕਰਵਾਰ ਨੂੰ ਇੱਥੇ ਸਾਈ-ਐੱਸ. ਟੀ. ਸੀ. ਕਟਕ ਨੂੰ 9-0 ਨਾਲ ਹਰਾ ਕੇ ਗਰੁੱਪ ਦੋ 'ਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ। ਰਤਨਬਾਲਾ ਨੇ ਚੌਥੇ, 29ਵੇਂ ਤੇ 88ਵੇਂ ਮਿੰਟ 'ਚ ਗੋਲ ਕਰਕੇ ਸੇਤੂ ਐੱਫ. ਸੀ. ਨੂੰ ਵੱਡੀ ਜਿੱਤ ਦਿਵਾਉਣ 'ਚ ਅਹਿਮ ਭਮੀਕਾ ਨਿਭਾਈ। ਸੰਧਿਆ (9ਵੇਂ ਤੇ 87ਵੇਂ) ਨੇ ਦੋ ਜਦਕਿ ਇੰਦੁਮਤੀ (45+2 ਮਿੰਟ), ਦਾਂਗਮੇਈ ਗ੍ਰੇਸ (66) ਤੇ ਸਬਿਰਤਾ ਭੰਡਾਰੀ (814ਵੇਂ ਮਿੰਟ) ਨੇ 1-1 ਗੋਲ ਕੀਤਾ। ਸ਼ੁਭਾ ਪਤਰਾ ਨੇ 73ਵੇਂ ਮਿੰਟ 'ਚ ਆਤਮਘਾਤੀ ਗੋਲ ਸੇਤੂ ਐੱਫ. ਸੀ. ਤਕ ਬੜ੍ਹਤ ਨੂੰ ਵੱਡਾ ਕਰਨ 'ਚ ਹੋਰ ਮਦਦ ਕੀਤੀ। ਇਕ ਹੋਰ ਮੁਕਾਬਲੇ 'ਚ ਮਣੀਪੁਰ ਪੁਲਸ ਨੇ ਬੜੌਦਾ ਫੁੱਟਬਾਲ ਅਕਾਦਮੀ ਨੂੰ 6-1 ਨਾਲ ਹਰਾ ਦਿੱਤਾ। ਇਸ ਮੁਕਾਬਲੇ 'ਚ ਬਾਲਾ ਦੇਵੀ (13ਵੇਂ, 37ਵੇਂ ਤੇ 45+3 ਮਿੰਟ) ਨੇ ਹੈਟ੍ਰਿਕ ਲਗਾ ਕੇ ਟੀਮ ਦੀ ਵੱਡੀ ਜਿੱਤ ਪੱਕੀ ਕੀਤੀ।


author

Gurdeep Singh

Content Editor

Related News