ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੱਖਣੀ ਅਫ਼ਰੀਕਾ ਨੂੰ 27 ਦੌੜਾਂ ਨਾਲ ਹਰਾਇਆ, 1-0 ਨਾਲ ਬਣਾਈ ਬੜ੍ਹਤ

01/20/2023 5:16:05 AM

ਸਪੋਰਟਸ ਡੈਸਕ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਭਾਰਤ ਨੇ ਪਹਿਲੇ ਟੀ20 ਮੁਕਾਬਲੇ ’ਚ ਦੱਖਣੀ ਅਫ਼ਰੀਕਾ ’ਤੇ 27 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਦਿਆਂ ਵਿਸ਼ਵ ਕੱਪ ਦੀਆਂ ਤਿਆਰੀਆਂ ਵਧੀਆ ਢੰਗ ਨਾਲ ਸ਼ੁਰੂ ਕਰ ਦਿੱਤੀਆਂ ਹਨ। ਕੁਝ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਟੀਮ ਇੰਡੀਆ ਨੇ ਚੰਗੀ ਵਾਪਸੀ ਕੀਤੀ ਅਤੇ ਆਪਣੇ ਨਿਰਧਾਰਿਤ 20 ਓਵਰਾਂ ’ਚ 147 ਦੌੜਾਂ ਬਣਾਈਆਂ। ਬੱਲੇਬਾਜ਼ ਦੀਪਤੀ ਸ਼ਰਮਾ ਨੇ ਇਕ ਪਾਸਾ ਸੰਭਾਲੀ ਰੱਖਿਆ। ਹਾਲਾਂਕਿ, ਇਹ ਡੈਬਿਊ ਕਰਨ ਵਾਲੀ ਅਮਨਜੋਤ ਕੌਰ ਸੀ, ਜਿਸ ਨੇ ਦੱਖਣੀ ਅਫ਼ਰੀਕੀ ਗੇਂਦਬਾਜ਼ਾਂ ’ਤੇ ਪੂਰੀ ਤਰ੍ਹਾਂ ਦਬਦਬਾ ਬਣਾਈ ਰੱਖਿਆ। 147 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਦੱਖਣੀ ਅਫ਼ਰੀਕਾ ਦੀ ਸ਼ੁਰੂਆਤ ਹੌਲੀ ਰਹੀ। ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਜਦੋਂ ਵੀ ਟੀਮ ਨੂੰ ਲੋੜ ਸੀ, ਵਿਕਟਾਂ ਝਟਕਾਈਆਂ।

ਇਹ ਖ਼ਬਰ ਵੀ ਪੜ੍ਹੋ : ਸੰਸਦ ਮੈਂਬਰ ਰਾਘਵ ਚੱਢਾ ਨੇ ਟਵੀਟ ਕਰ ਰਾਹੁਲ ਗਾਂਧੀ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਭਾਰਤ ਨੇ ਕੁਝ ਸ਼ੁਰੂਆਤੀ ਵਿਕਟਾਂ ਗੁਆਉਣ ਤੋਂ ਬਾਅਦ ਹੌਲੀ ਸ਼ੁਰੂਆਤ ਕੀਤੀ। ਯਸਤਿਕਾ ਭਾਟੀਆ ਨੇ ਵਧੀਆ ਖੇਡਦਿਆਂ 35 ਦੌੜਾਂ ਬਣਾਈਆਂ। ਦੂਜੇ ਪਾਸੇ ਪੂਰਾ ਮੱਧਕ੍ਰਮ ਢਹਿ-ਢੇਰੀ ਹੋ ਗਿਆ। ਹੇਠਲੇਕ੍ਰਮ ’ਚ ਦੀਪਤੀ ਸ਼ਰਮਾ ਨੇ 33 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਡੈਬਿਊ ਕਰਨ ਵਾਲੀ ਅਮਨਜੋਤ ਕੌਰ 41 ਦੌੜਾਂ ਦੀ ਪਾਰੀ ਖੇਡ ਕੇ ਅਜੇਤੂ ਰਹੀ।
ਇਸ ਤੋਂ ਬਾਅਦ ਖੇਡਣ ਉਤਰੀ ਦੱਖਣੀ ਅਫ਼ਰੀਕਾ ਟੀਮ ਦੀਆਂ ਦੀਪਤੀ ਸ਼ਰਮਾ ਨੇ 3 ਅਤੇ ਦੇਵਿਕਾ ਵੈਦਿਆ ਨੇ 2 ਵਿਕਟਾਂ ਝਟਕਾਈਆਂ। ਆਖ਼ਿਰ ’ਚ ਭਾਰਤੀ ਟੀਮ ਨੇ 27 ਦੌੜਾਂ ਨਾਲ ਜਿੱਤ ਦਰਜ ਕੀਤੀ।


Manoj

Content Editor

Related News