ਹਰਿਆਣਾ ਦੇ ਨਰਿੰਦਰ ਨੇ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਕੀਤੀ ਫਤਹਿ

Tuesday, Apr 29, 2025 - 01:45 AM (IST)

ਹਰਿਆਣਾ ਦੇ ਨਰਿੰਦਰ ਨੇ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਕੀਤੀ ਫਤਹਿ

ਚੰਡੀਗੜ੍ਹ (ਲਲਨ) : ਪਰਬਤਾ ਰੋਹੀ ਨਰਿੰਦਰ ਕੁਮਾਰ ਨੇ 5 ਦਿਨਾਂ ’ਚ ਦੋ ਵਾਰ ਮਾਊਂਟ ਕਿਲਿਮੰਜਾਰੋ (ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ) ’ਤੇ ਚੜ੍ਹ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਉਹ ਮਾਊਂਟ ਲਹੋਤਸੇ (8516 ਮੀਟਰ) ’ਤੇ ਚੜ੍ਹਨ ਵਾਲੇ ਹਰਿਆਣਾ ਦੇ ਪਹਿਲੇ ਪਰਬਤਾ ਰੋਹੀ ਬਣਨ ਦੀ ਪ੍ਰਾਪਤੀ ਪਾ ਚੁੱਕੇ ਹਨ। ਉਨ੍ਹਾਂ ਨੇ ਸ਼ਹਿਰ ਪਹੁੰਚਣ ’ਤੇ ਦੱਸਿਆ ਕਿ 15 ਅਗਸਤ 2021 ਨੂੰ ਵੀ ਮਾਊਂਟ ਯੂਨਮ ’ਤੇ 151 ਫੁੱਟ ਲੰਬਾ ਤੇ 9 ਫੁੱਟ ਚੌੜਾ ਰਾਸ਼ਟਰੀ ਝੰਡਾ ਲਹਿਰਾਉਣ ਦਾ ਕੀਰਤੀਮਾਨ ਸਥਾਪਿਤ ਕੀਤੀ ਸੀ।

ਅਹਿਮ ਪ੍ਰਾਪਤੀਆਂ

-ਕੁਝ ਦਿਨ ਪਹਿਲਾਂ ਨੇਪਾਲ ’ਚ ਦੁਨੀਆ ਦੇ 10ਵੇਂ ਸਭ ਤੋਂ ਉੱਚੇ ਪਹਾੜ ਮਾਊਂਟ ਅੰਨਪੂਰਨਾ (8091 ਮੀਟਰ) ’ਤੇ ਚੜ੍ਹਾਈ ਕਰ ਕੇ ਹਰਿਆਣਾ ਦਾ ਪਹਿਲਾ ਵਿਅਕਤੀ ਬਣਨ ਦਾ ਮਾਣ ਹਾਸਲ ਕੀਤਾ।

- 5 ਦਿਨਾਂ ’ਚ 2 ਵਾਰ ਮਾਊਂਟ ਕਿਲਿਮੰਜਾਰੋ ਦੇ ਸ਼ਿਖਰ ’ਤੇ ਚੜ੍ਹਨ ਦਾ ਵਿਸ਼ਵ ਰਿਕਾਰਡ ਬਣਾਇਆ।

- ਹਰਿਆਣਾ ਦੇ ਪਹਿਲੇ ਵਿਅਕਤੀ, ਜਿਨ੍ਹਾਂ ਨੇ ਮਾਊਂਟ ਲਹੋਤਸੇ (8516 ਮੀਟਰ) ’ਤੇ ਚੜ੍ਹਾਈ ਕੀਤੀ।

- 15 ਅਗਸਤ 2021 ਨੂੰ ਮਾਊਂਟ ਯੂਨਮ ’ਤੇ 151 ਫੁੱਟ ਲੰਬਾ ਤੇ 9 ਫੁੱਟ ਚੌੜਾ ਭਾਰਤ ਦਾ ਰਾਸ਼ਟਰੀ ਝੰਡਾ ਲਹਿਰਾਉਣ ਦਾ ਰਿਕਾਰਡ ਬਣਾਇਆ।

- ਐਵਰੈਸਟ ਬੇਸ ਕੈਂਪ ’ਤੇ ਸਭ ਤੋਂ ਲੰਬਾ ਤਿਰੰਗਾ (51 ਫੁੱਟ) ਲਹਿਰਾਇਆ।

- ਹਾਲ ਹੀ ’ਚ ਹਿਮਾਚਲ ਦੇ ਲਾਹੌਲ ਖੇਤਰ ’ਚ ਮਾਊਂਟ ਯੂਨਮ (6111 ਮੀਟਰ) ਦੀ ਸਫਲਤਾਪੂਰਵਕ ਅਗਵਾਈ ਕੀਤੀ।

- 2024 ’ਚ ਐਵਰੈਸਟ ਬੇਸ ਕੈਂਪ ’ਤੇ 5 ਬੀ.ਪੀ.ਐੱਲ. ਪਰਿਵਾਰਾਂ ਦੀਆਂ ਲੜਕੀਆਂ ਨੂੰ ਲੈ ਕੇ ਜਾਣ ਦਾ ਕੰਮ ਕੀਤਾ, ਜੋ ਪਰਬਤਾਂ ਰੋਹੀ ਬਣਨਾ ਚਾਹੁੰਦੀਆਂ ਸਨ।

- ਮਾਊਂਟ ਲੋਬੁਚੇ, ਮਾਊਂਟ ਦੇਵ ਟਿੱਬਾ, ਮਾਊਂਟ ਫਰੈਂਡਸ਼ਿਪ ਤੇ ਮਾਊਂਟ ਬੀ. ਸੀ. ਰਾਏ ’ਤੇ ਵੀ ਚੜ੍ਹਾਈ ਕੀਤੀ।


author

Inder Prajapati

Content Editor

Related News