ਪੰਜਾਬ ਦੀ ਇਸ ਜੇਲ੍ਹ ''ਚੋਂ ਚਿੱਟੇ ਨਾਲ ਫੜਿਆ ਗਿਆ ASI

Sunday, May 04, 2025 - 07:32 PM (IST)

ਪੰਜਾਬ ਦੀ ਇਸ ਜੇਲ੍ਹ ''ਚੋਂ ਚਿੱਟੇ ਨਾਲ ਫੜਿਆ ਗਿਆ ASI

ਬਠਿੰਡਾ (ਵੈੱਬ ਡੈਸਕ, ਸੁਖਵਿੰਦਰ)- ਬਠਿੰਡਾ ਦੀ ਕੇਂਦਰੀ ਜੇਲ੍ਹ ਇਕ ਵਾਰ ਸੁਰਖੀਆਂ ਵਿਚ ਹੈ। ਦਰਅਸਲ ਕੇਂਦਰੀ ਜੇਲ੍ਹ ਦੀ ਸੁਰੱਖਿਆ ਵਿੱਚ ਤਾਇਨਾਤ ਆਈ. ਆਰ. ਬੀ. ਦੇ ਏ. ਐੱਸ. ਆਈ. ਗੁਰਪ੍ਰੀਤ ਸਿੰਘ ਕੋਲੋਂ ਜੇਲ੍ਹ ਅਧਿਕਾਰੀਆਂ ਨੇ 41 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਚਿੱਟੇ ਦਾ ਇਹ ਨਸ਼ੀਲਾ ਪਦਾਰਥ ਸ਼ਿਫ਼ਟ ਤਬਦੀਲੀ ਵੇਲੇ ਤਲਾਸ਼ੀ ਦੌਰਾਨ ਹੋਇਆ। ਗ੍ਰਿਫ਼ਤਾਰ ਏ .ਐੱਸ. ਆਈ. ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ਕੋਲੋਂ 41 ਗ੍ਰਾਮ ਚਿੱਟਾ ਫੜਿਆ ਗਿਆ ਹੈ।  ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਪੁਲਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਹਾਈ ਸਕਿਓਰਿਟੀ ਵਾਲੀ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਕੈਟਾਗਿਰੀ ਏ ਅਤੇ ਕੈਟਾਗਿਰੀ ਬੀ ਦੇ ਨਾਮੀ ਗੈਂਗਸਟਰ ਬੰਦ ਹਨ। 

ਜਾਣਕਾਰੀ ਅਨੁਸਾਰ ਮੁਲਜਮ ਏ. ਐੱਸ. ਆਈ. ਗੁਰਪ੍ਰੀਤ ਸਿੰਘ ਵਾਸੀ ਰਈਆ, ਜ਼ਿਲ੍ਹਾ ਲੁਧਿਆਣਾ ਬਠਿੰਡਾ ਕੇਂਦਰੀ ਜੇਲ੍ਹ ਵਿਚ ਤਾਇਨਾਤ ਸੀ। ਪਿਛਲੇ ਦਿਨ ਜਦੋਂ ਗਾਰਡਾਂ ਨੇ ਸ਼ੱਕ ਦੇ ਆਧਾਰ 'ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿਚੋਂ 41 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਨੂੰ ਉਹ ਜੇਲ੍ਹ ਦੇ ਅੰਦਰ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। 

ਇਹ ਵੀ ਪੜ੍ਹੋ:  ਡੇਰਾ ਬਿਆਸ ਨਾਲ ਜੁੜੀ ਵੱਡੀ ਖ਼ਬਰ, ਹਜ਼ੂਰ ਜਸਦੀਪ ਸਿੰਘ ਗਿੱਲ ਨੇ ਕੀਤਾ ਪਹਿਲਾ ਸਤਿਸੰਗ
ਫੜੇ ਜਾਣ ਤੋਂ ਬਾਅਦ ਉਕਤ ਏ. ਐੱਸ. ਆਈ. ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਉਸ ਨੂੰ ਇਕ ਪੈਕੇਟ ਦਿੱਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਇਸ ਵਿਚ ਸੁਲਫ਼ਾ ਹੈ, ਜੋ ਉਸ ਨੂੰ ਅੰਦਰ ਕਿਸੇ ਨੂੰ ਪਹੁੰਚਾਉਣਾ ਹੈ ਅਤੇ ਉਹ ਇਸ ਪੈਕੇਟ ਵਿਚ ਹੈਰੋਇਨ ਦੀ ਮੌਜੂਦਗੀ ਬਾਰੇ ਅਣਜਾਣ ਸੀ। ਪੁਲਸ ਨੇ ਮੁਲਜ਼ਮ ਏ. ਐੱਸ. ਆਈ. ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਕੈਂਟ ਥਾਣੇ ਵਿਚ ਮਾਮਲਾ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: Punjab: ਸ਼ਮਸ਼ਾਨਘਾਟ ਨੇੜੇ ਖੜ੍ਹੀ ਗੱਡੀ ਦਾ ਅੰਦਰਲਾ ਹਾਲ ਵੇਖ ਲੋਕ ਰਹਿ ਗਏ ਹੱਕੇ-ਬੱਕੇ, ਪੁਲਸ ਨੂੰ ਪਈਆਂ ਭਾਜੜਾਂ

ਜ਼ਿਕਰਯੋਗ ਹੈ ਕਿ ਇਸ ਦੇ ਪਹਿਲਾਂ ਬਠਿੰਡਾ 'ਚ ਹੀ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ 'ਇੰਸਟਾ ਕੁਈਨ' ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਉਸ ਨੂੰ 2 ਅਪ੍ਰੈਲ ਨੂੰ 17.71 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਇਹ ਮਾਮਲਾ ਸੂਬੇ ਭਰ ਵਿੱਚ ਸੁਰਖੀਆਂ ਵਿੱਚ ਰਿਹਾ ਸੀ। ਅਮਨਦੀਪ ਕੌਰ ਨੂੰ ਸੋਸ਼ਲ ਮੀਡੀਆ 'ਤੇ 'ਇੰਸਟਾ ਕੁਈਨ' ਵਜੋਂ ਜਾਣਿਆ ਜਾਂਦਾ ਹੈ ਅਤੇ ਉਸ ਦੇ ਹਜ਼ਾਰਾਂ ਫਾਲੋਅਰਜ਼ ਹਨ। 

ਇਹ ਵੀ ਪੜ੍ਹੋ: ਪੰਜਾਬ ਦੇ ਇਸ ਸਿਵਲ ਹਸਪਤਾਲ ਦੇ ਡਾਕਟਰ ਨੇ ਕੀਤੀਆਂ ਬੇਸ਼ਰਮੀ ਦੀਆਂ ਹੱਦਾਂ ਪਾਰ, ਮਾਮਲਾ ਕਰੇਗਾ ਹੈਰਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News