ਇੰਡੀਅਨ ਵੇਲਜ਼ ਓਪਨ: ਜੈਨਿਕ ਸਿਨਰ ਨੇ ਦਬਦਬੇ ਨਾਲ ਜਿੱਤ ਦਰਜ ਕਰਕੇ ਅਗਲੇ ਦੌਰ ''ਚ ਮਾਰੀ ਐਂਟਰੀ

Sunday, Mar 08, 2026 - 06:12 PM (IST)

ਇੰਡੀਅਨ ਵੇਲਜ਼ ਓਪਨ: ਜੈਨਿਕ ਸਿਨਰ ਨੇ ਦਬਦਬੇ ਨਾਲ ਜਿੱਤ ਦਰਜ ਕਰਕੇ ਅਗਲੇ ਦੌਰ ''ਚ ਮਾਰੀ ਐਂਟਰੀ

ਸਪੋਰਟਸ ਡੈਸਕ : ਇਟਲੀ ਦੇ ਸਟਾਰ ਟੈਨਿਸ ਖਿਡਾਰੀ ਜੈਨਿਕ ਸਿਨਰ ਨੇ ਇੰਡੀਅਨ ਵੇਲਜ਼ ਓਪਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੈੱਕ ਗਣਰਾਜ ਦੇ ਡਾਲੀਬੋਰ ਸਵਰਸੀਨਾ ਨੂੰ ਇੱਕਤਰਫ਼ਾ ਮੁਕਾਬਲੇ ਵਿੱਚ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ ਹੈ । ਸਿਰਫ਼ 64 ਮਿੰਟ ਤੱਕ ਚੱਲੇ ਇਸ ਮੈਚ ਵਿੱਚ ਸਿਨਰ ਨੇ 6-1, 6-1 ਨਾਲ ਜਿੱਤ ਦਰਜ ਕੀਤੀ ਅਤੇ ਟੂਰਨਾਮੈਂਟ ਵਿੱਚ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ।

ਅਗਲੇ ਦੌਰ ਵਿੱਚ ਸ਼ਾਪੋਵਾਲੋਵ ਨਾਲ ਹੋਵੇਗੀ ਭਿੜੰਤ
ਇਸ ਜਿੱਤ ਤੋਂ ਬਾਅਦ ਹੁਣ ਜੈਨਿਕ ਸਿਨਰ ਦਾ ਅਗਲਾ ਮੁਕਾਬਲਾ ਕੈਨੇਡਾ ਦੇ ਸਟਾਰ ਖਿਡਾਰੀ ਡੇਨਿਸ ਸ਼ਾਪੋਵਾਲੋਵ ਨਾਲ ਹੋਵੇਗਾ । ਦੋਵਾਂ ਖਿਡਾਰੀਆਂ ਵਿਚਾਲੇ ਹੁਣ ਤੱਕ ਹੋਏ ਪੇਸ਼ੇਵਰ ਮੁਕਾਬਲਿਆਂ ਵਿੱਚ 1-1 ਦੀ ਬਰਾਬਰੀ ਹੈ । ਜ਼ਿਕਰਯੋਗ ਹੈ ਕਿ ਪਿਛਲੇ ਸਾਲ ਯੂਐੱਸ ਓਪਨ ਵਿੱਚ ਸਿਨਰ ਨੇ ਸ਼ਾਪੋਵਾਲੋਵ ਨੂੰ ਹਰਾਇਆ ਸੀ, ਜਦਕਿ 2021 ਵਿੱਚ ਸ਼ਾਪੋਵਾਲੋਵ ਨੇ ਸਿਨਰ ਨੂੰ ਮਾਤ ਦਿੱਤੀ ਸੀ


author

Tarsem Singh

Content Editor

Related News