ਅਲਕਾਰਾਜ਼ ਦਾ ਫ੍ਰੈਂਚ ਓਪਨ ’ਚ ਖੇਡਣਾ ਸ਼ੱਕੀ

Wednesday, Apr 22, 2026 - 10:31 AM (IST)

ਅਲਕਾਰਾਜ਼ ਦਾ ਫ੍ਰੈਂਚ ਓਪਨ ’ਚ ਖੇਡਣਾ ਸ਼ੱਕੀ

ਮੈਡ੍ਰਿਡ- ਦੋ ਵਾਰ ਦੇ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਾਜ਼ ਦਾ ਸੱਜੀ ਬਾਂਹ ’ਚ ਸੱਟ ਕਾਰਨ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ’ਚ ਖੇਡਣਾ ਸ਼ੱਕੀ ਹੈ। ਅਲਕਾਰਾਜ਼ ਨੇ ਸੋਮਵਾਰ ਨੂੰ ਕਿਹਾ ਕਿ ਅਗਲੇ ਕੁਝ ਦਿਨਾਂ ’ਚ ਉਸ ਨੂੰ ਕੁਝ ਮੈਡੀਕਲ ਟੈਸਟ ਕਰਵਾਉਣੇ ਹਨ ਜਿਸ ਤੋਂ ਬਾਅਦ ਇਹ ਪਤਾ ਲੱਗ ਸਕੇਗਾ ਕਿ ਉਹ ਇਕ ਮਹੀਨੇ ਬਾਅਦ ਹੋਣ ਵਾਲੇ ਇਸ ਗ੍ਰੈਂਡ ਸਲੈਮ ਟੂਰਨਾਮੈਂਟ ’ਚ ਖੇਡ ਸਕੇਗਾ ਜਾਂ ਨਹੀਂ। ਅਲਕਾਰਾਜ਼ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਫ੍ਰੈਂਚ ਓਪਨ ’ਚ ਖੇਡੇਗਾ, ਉਸ ਨੇ ਕਿਹਾ, ‘‘ਦੇਖਦੇ ਹਾਂ। ਅਗਲਾ ਮੈਡੀਕਲ ਟੈਸਟ ਕਾਫੀ ਮਹੱਤਵਪੂਰਨ ਹੋਵੇਗਾ।’’

ਸਪੇਨ ਦੇ ਇਸ ਖਿਡਾਰੀ ਨੇ ਮੈਡ੍ਰਿਡ ’ਚ ਲੌਰੀਅਸ ਐਵਾਰਡ ਸਮਾਰੋਹ ’ਚ ਹਿੱਸਾ ਲਿਆ ਤੇ ਉਸ ਦੀ ਸੱਜੀ ਬਾਂਹ ’ਤੇ ਪੱਟੀ ਬੱਝੀ ਹੋਈ ਸੀ। ਉਸ ਨੇ ਪਿਛਲੇ ਹਫਤੇ ਮੈਡ੍ਰਿਡ ਓਪਨ ਤੋਂ ਨਾਂ ਵਾਪਸ ਲੈ ਲਿਆ ਸੀ।


author

Tarsem Singh

Content Editor

Related News