ਮੈਚ ਦੌਰਾਨ ਤਬੀਅਤ ਖਰਾਬ ਹੋਣ ਤੋਂ ਬਾਅਦ ਸਵਿਯਾਤੇਕ ਮੈਡ੍ਰਿਡ ਓਪਨ ਤੋਂ ਹਟੀ

Monday, Apr 27, 2026 - 01:32 PM (IST)

ਮੈਚ ਦੌਰਾਨ ਤਬੀਅਤ ਖਰਾਬ ਹੋਣ ਤੋਂ ਬਾਅਦ ਸਵਿਯਾਤੇਕ ਮੈਡ੍ਰਿਡ ਓਪਨ ਤੋਂ ਹਟੀ

ਮੈਡ੍ਰਿਡ-  ਇਗਾ ਸਵਿਯਾਤੇਕ ਇੱਥੇ ਅਮਰੀਕੀ ਖਿਡਾਰਨ ਐਨ ਲੀ ਵਿਰੁੱਧ ਇਕ ਅਣਪਛਾਤੀ ਬੀਮਾਰੀ ਕਾਰਨ ਮੈਚ ਦੇ ਵਿਚਾਲਿਓਂ ਹਟਣ ਨਾਲ ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਈ।

ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ ਸਵਿਯਾਤੇਕ ਨੇ ਜਦੋਂ ਮੈਚ ਤੋਂ ਹਟਣ ਦਾ ਫੈਸਲਾ ਕੀਤਾ ਤਦ ਲੀ 7-6 (4), 2-6, 3-0 ਨਾਲ ਅੱਗੇ ਚੱਲ ਰਹੀ ਸੀ। ਮੈਡ੍ਰਿਡ ’ਚ 2024 ਦੀ ਚੈਂਪੀਅਨ ਸਵਿਯਾਤੇਕ ਨੇ ਫੈਸਲਾਕੁੰਨ ਸੈੱਟ ’ਚ 2-0 ਨਾਲ ਪਿਛੜਨ ਤੋਂ ਬਾਅਦ ਮੈਡੀਕਲ ਟਾਈਮਆਊਟ ਲਿਆ। ਉਹ ਕੋਰਟ ’ਤੇ ਪਰਤੀ ਪਰ ਲੀ ਨੇ ਆਪਣੀ ਸਰਵਿਸ ਬਰਕਰਾਰ ਰੱਖੀ ਜਿਸ ਤੋਂ ਬਾਅਦ ਉਸ ਨੇ ਅੱਗੇ ਨਾ ਖੇਡਣ ਦਾ ਫੈਸਲਾ ਕੀਤਾ।


author

Tarsem Singh

Content Editor

Related News