ਕੋਕੋ ਗਾਫ ਬੀਮਾਰ ਹੋਣ ਦੇ ਬਾਵਜੂਦ ਮੈਡ੍ਰਿਡ ਓਪਨ ਦੇ ਚੌਥੇ ਦੌਰ ’ਚ ਪੁੱਜੀ

Tuesday, Apr 28, 2026 - 10:24 AM (IST)

ਕੋਕੋ ਗਾਫ ਬੀਮਾਰ ਹੋਣ ਦੇ ਬਾਵਜੂਦ ਮੈਡ੍ਰਿਡ ਓਪਨ ਦੇ ਚੌਥੇ ਦੌਰ ’ਚ ਪੁੱਜੀ

ਮੈਡ੍ਰਿਡ- ਅਮਰੀਕਾ ਦੀ ਸਟਾਰ ਖਿਡਾਰਨ ਕੋਕੋ ਗਾਫ ਬੀਮਾਰ ਪੈਣ ਅਤੇ ਕੋਰਟ ’ਤੇ ਉਲਟੀ ਕਰਨ ਦੇ ਬਾਵਜੂਦ ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਦੌਰ ’ਚ ਪਹੁੰਚ ਗਈ ਹੈ। ਪਿਛਲੇ ਸਾਲ ਮੈਡ੍ਰਿਡ ਓਪਨ ਦੇ ਫਾਈਨਲ ’ਚ ਪਹੁੰਚਣ ਵਾਲੀ ਗਾਫ ਨੇ ਸੋਰਾਣਾ ਸਿਰਸਟੀਆ ਵਿਰੁੱਧ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਕੇ 4-6, 7-5, 6-1 ਨਾਲ ਜਿੱਤ ਦਰਜ ਕੀਤੀ।

ਗਾਫ ਨੇ ਦੂਜੇ ਸੈੱਟ ਦੇ ਵਿਚਾਲੇ ਕੋਰਟ ’ਤੇ ਉਲਟੀ ਕਰ ਦਿੱਤੀ ਸੀ ਜਿਸ ਨਾਲ ਉਹ ਥੋੜ੍ਹਾ ਅਸਹਿਜ ਮਹਿਸੂਸ ਕਰਨ ਲੱਗੀ ਸੀ।

ਉਸ ਨੇ ਕਿਹਾ, ‘‘ਜਦੋਂ ਮੈਂ ਕੋਰਟ ’ਤੇ ਉਲਟੀ ਕਰ ਦਿੱਤੀ ਤਾਂ ਮੈਨੂੰ ਚੰਗਾ ਨਹੀਂ ਲੱਗ ਰਿਹਾ ਸੀ। ਇਸ ਤੋਂ ਬਾਅਦ ਪਹਿਲੇ ਤੇ ਦੂਜੇ ਸੈੱਟ ਤੋਂ ਬਾਅਦ ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਮੇਰੀ ਸਾਰੀ ਊਰਜਾ ਖੋਹ ਲਈ ਗਈ ਹੈ।’’

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵਿਸ਼ਵ ’ਚ ਚੌਥੇ ਨੰਬਰ ਦੀ ਖਿਡਾਰਨ ਇਗਾ ਸਵਿਯਾਤੇਕ ਅਣਪਛਾਤੀ ਬੀਮਾਰੀ ਦੇ ਕਾਰਨ ਅਮਰੀਕੀ ਖਿਡਾਰੀ ਐਨ ਲੀ ਵਿਰੁੱਧ ਮੈਚ ਦੇ ਵਿਚਾਲੇ ਤੋਂ ਹਟ ਗਈ ਸੀ।


author

Tarsem Singh

Content Editor

Related News