ਭਾਰਤੀ ਟੀਮ ਦੇ ''ਆਰਮੀ ਕੈਪ'' ਪਾਉਣ ''ਤੇ ਭੜਕਿਆ ਪਾਕਿ ਮੰਤਰੀ, ਕਹੀ ਵੱਡੀ ਗੱਲ

03/09/2019 1:43:56 PM

ਸਪੋਰਟਸ ਡੈਸਕ : ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਤੋਂ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਵਿਸ਼ਵ ਕੱਪ ਵਿਚ ਮੈਚ ਹੋਣ ਜਾਂ ਨਾਂ ਹੋਣ 'ਤੇ ਸਵਾਲ ਉੱਠਣ ਲੱਗੇ ਹਨ। ਬੀ. ਸੀ. ਸੀ. ਆਈ. ਚਾਹੁੰਦੀ ਹੈ ਕਿ ਆਈ. ਸੀ. ਸੀ. ਪਾਕਿਸਤਾਨ ਨੂੰ ਅੱਤਵਾਦ ਸਮਰਥਕ ਦੇਸ਼ ਮੰਨ ਕੇ ਉਸ ਦੀ ਕ੍ਰਿਕਟ ਮੈਂਬਰਸ਼ਿਪ ਰੱਦ ਕਰ ਦੇਵੇ ਜਦਕਿ ਆਈ. ਸੀ. ਸੀ. ਅਜਿਹਾ ਕੋਈ ਕਦਮ ਚੁੱਕਣ ਵਿਚ ਦਿਲਚਸਪੀ ਦਿਖਾ ਰਹੀ। ਇਸ ਵਿਚਾਲੇ ਪਾਕਿਸਤਾਨ ਦੇ ਸੂਚਨਾ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਟੀਮ ਇੰਡੀਆ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ ਜੋ ਦੋਵੇਂ ਦੇਸ਼ਾਂ ਦੇ ਕ੍ਰਿਕਟ ਸਬੰਧ ਹੋਰ ਵਿਗਾੜਨ ਦਾ ਕੰਮ ਕਰੇਗਾ।

PunjabKesari

ਪਾਕਿ ਮੰਤਰੀ ਨੇ ਦਿੱਤਾ ਇਹ ਵਿਵਾਦਤ ਬਿਆਨ
ਦਰਅਸਲ ਪਾਕਿ ਖੇਡ ਮੰਤਰੀ ਫਵਾਦ ਚੌਧਰੀ ਨੇ ਟਵਿੱਟਰ 'ਤੇ ਲਿਖਿਆ, ''ਇਹ ਸਿਰਫ ਕ੍ਰਿਕਟ ਨਹੀਂ ਹੈ। ਮੈਨੂੰ ਉਮੀਦ ਹੈ ਕਿ ਆਈ. ਸੀ. ਸੀ. ਖੇਡ 'ਤੇ ਹੋ ਰਹੀ ਇਸ ਰਾਜਨੀਤੀ ਦੇ ਚਲਦੇ ਕਾਰਵਾਈ ਜ਼ਰੂਰ ਕਰੇਗਾ। ਜੇਕਰ ਭਾਰਤੀ ਕ੍ਰਿਕਟ ਟੀਮ ਇਹ ਸਭ ਬੰਦ ਨਹੀਂ ਕਰਦੀ ਤਾਂ ਪਾਕਿਸਤਾਨ ਟੀਮ ਨੂੰ ਕਾਲੀ ਪੱਟੀ ਪਹਿਨ ਕੇ ਉਤਰਨਾ ਚਾਹੀਦਾ ਹੈ ਅਤੇ ਪੂਰੀ ਦੁਨੀਆ ਨੂੰ ਕਸ਼ਮੀਰ ਵਿਚ ਹੋ ਰਹੇ ਭਾਰਤ ਦੇ ਜ਼ੁਲਮਾਂ ਨੂੰ ਸਾਹਮਣੇ ਕਰਨਾ ਚਾਹੀਦਾ ਹੈ। ਮੈਂ ਪੀ. ਸੀ. ਬੀ. ਨੂੰ ਬੇਨਤੀ ਕਰਦਾਂ ਹਾਂ ਕਿ ਇਸ ਸਬੰਧ ਵਿਚ ਰਸਮੀ ਵਿਰੋਧ ਪ੍ਰਦਰਸ਼ਨ ਕਰੇ।''

PunjabKesari

ਜ਼ਿਕਰਯੋਗ ਹੈ ਕਿ ਕਲ ਭਾਰਤ ਅਤੇ ਆਸਟਰੇਲੀਆ ਮੈਚ ਵਿਚ ਟਾਸ ਸਮੇਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ 'ਆਰਮੀ ਕੈਪ' ਪਹਿਨ ਕੇ ਉੱਤਰੇ ਸੀ। ਉੱਥੇ ਹੀ ਪੂਰੇ ਮੈਚ ਵਿਚ ਟੀਮ ਨੇ 'ਆਰਮੀ ਕੈਪ' ਪਹਿਨੀ। ਇਸ ਮੈਚ ਵਿਚ ਫੈਸਲਾ ਲਿਆ ਗਿਆ ਕਿ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਜਵਾਨਾਂ ਦੇ ਪਰਿਵਾਰਾਂ ਨੂੰ ਪੂਰੀ ਮੈਚ ਫੀਸ ਦਿੱਤੀ ਜਾਏਗੀ।


Related News