ਫੀਫਾ ਮਹਿਲਾ ਅੰਡਰ-17 ਵਿਸ਼ਵ ਕੱਪ: ਅਮਰੀਕਾ ਤੋਂ 8-0 ਨਾਲ ਹਾਰੀ ਭਾਰਤੀ ਟੀਮ
Tuesday, Oct 11, 2022 - 10:58 PM (IST)

ਸਪੋਰਟਸ ਡੈਸਕ : ਭਾਰਤ ਨੇ ਆਪਣੀ ਫੀਫਾ ਮਹਿਲਾ ਅੰਡਰ-17 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਹਾਰ ਨਾਲ ਕੀਤੀ। ਅਮਰੀਕੀ ਟੀਮ ਨੇ ਮੰਗਲਵਾਰ ਨੂੰ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਭਾਰਤ ਨੂੰ 8-0 ਨਾਲ ਹਰਾ ਦਿੱਤਾ। ਭਾਰਤ ਮੇਜ਼ਬਾਨ ਵਜੋਂ ਵਿਸ਼ਵ ਕੱਪ 'ਚ ਖੇਡ ਰਿਹਾ ਹੈ। ਮੈਚ 8.02 ਵਜੇ ਸ਼ੁਰੂ ਹੋਇਆ। 9ਵੇਂ ਮਿੰਟ ਵਿੱਚ ਅਮਰੀਕਾ ਦੀ ਮੇਲਿਨਾ ਰੇਬੀਮਸ ਨੇ ਗੋਲ ਕਰਕੇ 1-0 ਦੀ ਬੜ੍ਹਤ ਬਣਾ ਲਈ। 9 ਮਿੰਟ ਬਾਅਦ ਸ਼ਾਰਲੋਟ ਕੋਹਲਰ ਨੇ ਸ਼ਾਨਦਾਰ ਕਿੱਕ ਨਾਲ ਅਮਰੀਕਾ ਲਈ ਦੂਜਾ ਗੋਲ ਕੀਤਾ। ਖੇਡ ਦੇ ਪਹਿਲੇ 15 ਮਿੰਟਾਂ ਵਿੱਚ ਭਾਰਤੀ ਕੁੜੀਆਂ ਅਮਰੀਕੀ ਔਰਤਾਂ ਤੋਂ ਗੇਂਦ ਖੋਹਣ ਲਈ ਸੰਘਰਸ਼ ਕਰਦੀਆਂ ਨਜ਼ਰ ਆਈਆਂ।
ਇਹ ਵੀ ਪੜ੍ਹੋ : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਦੀਪਮਾਲਾ ਤੇ ਅਲੌਕਿਕ ਆਤਿਸ਼ਬਾਜ਼ੀ
ਅਮਰੀਕਾ ਦੀ ਬੜ੍ਹਤ ਮੈਚ ਦੇ 25ਵੇਂ ਮਿੰਟ ਵਿੱਚ 3-0 ਹੋ ਗਈ ਸੀ, ਜਦੋਂ ਓਨੇਕਾ ਗੇਮਰੋ ਨੇ ਭਾਰਤੀ ਡਿਫੈਂਸ ਖਿਲਾਫ਼ ਗੋਲ ਕਰ ਦਿੱਤਾ। ਮੇਲਿਨਾ ਰੇਬੀਮਾਸ ਇੱਥੇ ਹੀ ਨਹੀਂ ਰੁਕੀ, ਉਸ ਨੇ ਗੋਲ ਕਰਕੇ ਅਮਰੀਕਾ ਨੂੰ 4-0 ਦੀ ਬੜ੍ਹਤ ਦਿਵਾਈ। ਥਾਮਸਨ ਨੇ ਪਹਿਲੇ ਹਾਫ ਵਿੱਚ ਗੋਲ ਕਰਕੇ ਅਮਰੀਕਾ ਨੂੰ 5-0 ਦੀ ਬੜ੍ਹਤ ਦਿਵਾਈ। ਦੂਜੇ ਹਾਫ 'ਚ ਭਾਰਤੀ ਟੀਮ ਨੇ ਕੁਝ ਚੰਗਾ ਖੇਡਿਆ ਪਰ ਅਮਰੀਕੀ ਖਿਡਾਰੀ ਨੇ ਆਪਣੇ ਤਜਰਬੇ ਦਾ ਫਾਇਦਾ ਉਠਾਉਂਦਿਆਂ ਗੋਲ ਕਰਕੇ ਸਕੋਰ 6-0 ਕਰ ਦਿੱਤਾ। ਅਮਰੀਕਾ ਲਈ ਇਹ ਗੋਲ ਐਲਾ ਐਮਰੀ ਨੇ ਕੀਤਾ। ਇਸ ਵਾਰ ਸੁਆਰੇਜ ਨੇ ਲੀਡ 7-0 ਕਰ ਦਿੱਤੀ। ਥੋੜ੍ਹੀ ਦੇਰ ਬਾਅਦ ਅਮਰੀਕੀ ਕਪਤਾਨ ਬੂਟਾ ਨੇ ਗੋਲ ਕਰਕੇ ਅਮਰੀਕਾ ਨੂੰ 8-0 ਦੀ ਬੜ੍ਹਤ ਦਿਵਾ ਦਿੱਤੀ, ਜੋ ਅੰਤ ਤੱਕ ਕਾਇਮ ਰਹੀ। ਭਾਰਤੀ ਖਿਡਾਰੀਆਂ ਨੇ ਆਖਰੀ 30 ਮਿੰਟਾਂ ਵਿੱਚ ਅਮਰੀਕਾ ਨੂੰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ।
ਇਹ ਵੀ ਪੜ੍ਹੋ : ਇਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਏਗਾ ਰਾਮ ਰਹੀਮ! ਪਹਿਲਾਂ ਵੀ ਮਿਲ ਚੁੱਕੀ ਹੈ 5 ਵਾਰ ਰਾਹਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।