ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਰਵਾਨਾ

07/29/2017 9:58:53 PM

ਨਵੀਂ ਦਿੱਲੀ— ਭਾਰਤ ਦੀ 24 ਮੈਂਬਰੀ ਟੀਮ ਇਕ ਤੋਂ ਚਾਰ ਅਗਸਤ ਤਕ ਹੋਣ ਵਾਲੀ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ ਅੱਜ ਫਿਨਲੈਂਡ ਰਵਾਨਾ ਹੋ ਗਈ। ਟੀਮ ਵਿਚ ਪੁਰਸ਼ ਫ੍ਰੀ ਸਟਾਈਲ, ਮਹਿਲਾ ਕੁਸ਼ਤੀ ਤੇ ਗ੍ਰੀਕੋ ਰੋਮਨ ਵਰਗ ਦੇ 8-8 ਪਹਿਲਵਾਨ ਹਨ।
ਭਾਰਤੀ ਕੁਸ਼ਤੀ ਮਹਾਸੰਘ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਜੂਨੀਅਰ ਤੇ ਸੀਨੀਅਰ ਪੱਧਰ 'ਤੇ ਚੋਣ ਟ੍ਰਾਇਲ ਆਯੋਜਿਤ ਕੀਤੇ ਸਨ।
ਟੀਮ ਇਸ ਤਰ੍ਹਾਂ ਹੈ :
ਪੁਰਸ਼ ਫ੍ਰੀ ਸਟਾਈਲ -ਸੂਰਜ ਅਸਵਾਲਾ(50 ਕਿ. ਗ੍ਰਾ.), ਭਰਤ ਪਾਟਿਲ (55  ਕਿ. ਗ੍ਰਾ.), ਰਵਿੰਦਰ (60 ਕਿ. ਗ੍ਰਾ.), ਕਰਣ (66 ਕਿ. ਗ੍ਰਾ.), ਵੀਰ ਦੇਵ ਗੂਲੀਆ (74 ਕਿ. ਗ੍ਰਾ.), ਦੀਪਕ ਪੂਨੀਆ (84 ਕਿ. ਗ੍ਰਾ.), ਮੋਨੂੰ (96ਕਿ. ਗ੍ਰਾ.), ਤੇ ਮੋਹਿਤ (120ਕਿ. ਗ੍ਰਾ.)।
ਗ੍ਰੀਕੋ ਰੋਮਨ— ਅਰਜਨ ਹਾਲਾਕੁਰਕੀ (50 ਕਿ. ਗ੍ਰਾ.), ਵਜੇ (55ਕਿ. ਗ੍ਰਾ.), ਮਨੀਸ਼ (60ਕਿ. ਗ੍ਰਾ.), ਦਿਨੇਸ਼ (66ਕਿ. ਗ੍ਰਾ.), ਸਾਜਨ (74 ਕਿ. ਗ੍ਰਾ.), ਸੁਨੀਲ ਕੁਮਾਰ (84ਕਿ. ਗ੍ਰਾ.), ਸਾਗਰ (96ਕਿ. ਗ੍ਰਾ.), ਤੇ ਸਤੀਸ਼ (120ਕਿ. ਗ੍ਰਾ.)।
ਮਹਿਲਾ ਕੁਸ਼ਤੀ — ਦਿਵਿਆ ਤੋਮਰ (44ਕਿ. ਗ੍ਰਾ.), ਅੰਕੁਸ਼ (48ਕਿ. ਗ੍ਰਾ.), ਨੰਦਨੀ ਸਾਲੋਕੇ (51 ਕਿ. ਗ੍ਰਾ.), ਪੂਜਾ ਗਹਿਲੋਤ (55ਕਿ. ਗ੍ਰਾ.), ਮੰਜੂ ਕੁਮਾਰ (59 ਕਿ. ਗ੍ਰਾ.), ਰੇਸ਼ਮਾ ਮਾਨੇ (63 ਕਿ. ਗ੍ਰਾ.), ਪੂਜਾ ਦੇਵੀ (67 ਕਿ. ਗ੍ਰਾ.) ਤੇ ਪੂਜਾ (72ਕਿ. ਗ੍ਰਾ.)।


Related News