ਭਾਰਤੀ ਟੀਮ ਨੇ ਸਿਰਜਿਆ ਇਤਿਹਾਸ, ਤੀਜੀ ਵਾਰ ਜਿੱਤਿਆ ਬਲਾਈਂਡ ਟੀ-20 ਵਿਸ਼ਵ ਕੱਪ

Sunday, Dec 18, 2022 - 04:32 AM (IST)

ਭਾਰਤੀ ਟੀਮ ਨੇ ਸਿਰਜਿਆ ਇਤਿਹਾਸ, ਤੀਜੀ ਵਾਰ ਜਿੱਤਿਆ ਬਲਾਈਂਡ ਟੀ-20 ਵਿਸ਼ਵ ਕੱਪ

ਸਪੋਰਟਸ ਡੈਸਕ: ਭਾਰਤੀ ਟੀਮ ਨੇ ਤੀਜੀ ਵਾਰ ਬਲਾਈਂਟ ਟੀ-20 ਵਿਸ਼ਵ ਕੱਪ ਆਪਣੇ ਨਾਂ ਕੇ ਇਤਿਹਾਸ ਸਿਰਜ ਦਿੱਤਾ ਹੈ। ਖਿਤਾਬੀ ਮੁਕਾਬਲੇ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 120 ਦੋੜਾਂ ਨਾਲ ਕਰਾਰੀ ਸ਼ਿਕਸਤ ਦਿੱਤੀ। ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 2 ਵਿਕਟਾਂ ਗੁਆ ਕੇ 277 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਬੰਗਲਾਦੇਸ਼ ਦੀ ਟੀਮ 3 ਵਿਕਟਾਂ 'ਤੇ 157 ਦੌੜਾਂ ਹੀ ਬਣਾ ਸਕੀ। ਭਾਰਤ ਨੇ ਇਤਿਹਾਸ ਸਿਰਜਦਿਆਂ ਤੀਜੀ ਵਾਰ ਇਹ ਟਰਾਫੀ ਆਪਣੇ ਨਾਂ ਕੀਤੀ।

ਇਹ ਖ਼ਬਰ ਵੀ ਪੜ੍ਹੋ - ਪੈਰਾ ਪਾਵਰ ਲਿਫਟਿੰਗ ਵਿਸ਼ਵ ਕੱਪ ਵਿਚ ਪੰਜਾਬੀਆਂ ਨੇ ਪਾਈ ਧੱਕ, ਭਾਰਤ ਦੀ ਝੋਲੀ ਪਾਏ 3 ਤਮਗ਼ੇ

ਭਾਰਤ ਨੇ ਇਸ ਤੋਂ ਪਹਿਲਾਂ 2012 ਅਤੇ 2017 ਵਿਚ ਇਹ ਖਿਤਾਬ ਆਪਣੇ ਨਾਂ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਸੁਨੀਲ ਰਮੇਸ਼ ਦੀ 136 (ਅਜੇਤੂ) ਅਤੇ ਅਜੇ ਕੁਮਾਰ ਰੈੱਡੀ ਦੀ 100 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਸਦਕਾ 277 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਬੰਗਲਾਦੇਸ਼ ਦੀ ਟੀਮ 20 ਓਵਰਾਂ ਵਿਚ 157 ਦੌੜਾਂ ਹੀ ਬਣਾ ਸਕੀ। 

PunjabKesari

ਇਹ ਖ਼ਬਰ ਵੀ ਪੜ੍ਹੋ - FIFA World Cup 2022 : ਤੀਜੇ ਨੰਬਰ 'ਤੇ ਰਹੀ ਕ੍ਰੋਏਸ਼ੀਆ, ਮੋਰੱਕੋ ਨੂੰ 2-1 ਨਾਲ ਹਰਾਇਆ

ਟੂਰਨਾਮੈਂਟ ਵਿਚ ਲਗਾਤਾਰ ਤੀਸਰਾ ਸੈਂਕੜਾ ਲਗਾਉਣ ਵਾਲੇ ਸੁਨੀਲ ਰਮੇਸ਼ ਨੂੰ ਮੈਨ ਆਫ਼ ਦਾ ਮੈਚ ਦੇ ਖ਼ਿਤਾਬ ਨਾਲ ਨਵਾਜਿਆ ਗਿਆ। ਉਸ ਨੇ 63 ਗੇਂਦਾਂ ਵਿਚ 24 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 136 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਭਾਰਤ ਦੀ ਜਿੱਤ ਦੀ ਨੀਂਹ ਰੱਖੀ। ਦੂਜੀ ਪਾਰੀ ਵਿਚ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਸਦਕਾ ਭਾਰਤ ਨੇ ਬੰਗਲਾਦੇਸ਼ ਨੂੰ ਫਾਈਨਲ ਮੁਕਾਬਲੇ ਵਿਚ ਕਰਾਰੀ ਹਾਰ ਦਿੱਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News