ਪਿੱਚ ਅਤੇ ਮੈਦਾਨ ਦੇਖ ਡਰੇ ਭਾਰਤੀ ਖਿਡਾਰੀ, ਘੱਟ ਕੀਤਾ ਇਕ ਦਿਨ ਦਾ ਅਭਿਆਸ ਮੈਚ

Tuesday, Jul 24, 2018 - 10:03 PM (IST)

ਪਿੱਚ ਅਤੇ ਮੈਦਾਨ ਦੇਖ ਡਰੇ ਭਾਰਤੀ ਖਿਡਾਰੀ, ਘੱਟ ਕੀਤਾ ਇਕ ਦਿਨ ਦਾ ਅਭਿਆਸ ਮੈਚ

ਨਵੀਂ ਦਿੱਲੀ— ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਪਿੱਚ ਅਤੇ ਆਊਟਫੀਲਡ ਦੀ ਖਰਾਬ ਸਥਿਤੀ ਤੋਂ ਨਿਰਾਸ਼ ਭਾਰਤੀ ਟੀਮ ਨੇ ਐਲੇਕਸ ਕਾਊਂਟੀ ਟੀਮ ਖਿਲਾਫ ਚਾਰ ਰੋਜ਼ਾ ਅਭਿਆਸ ਮੈਚ ਨੂੰ ਤਿੰਨ ਦਿਨ ਦਾ ਕਰ ਦਿੱਤਾ।
ਭਾਰਤੀ ਟੀਮ ਨੇ ਇੱਥੇ ਫੈਸਲਾ ਅਭਿਆਸ ਸੈਸ਼ਨ ਤੋਂ ਬਾਅਦ ਪਿੱਚ ਦੀ ਸਥਿਤੀ ਨੂੰ ਦੇਖ ਕੇ ਕੀਤਾ। ਮੈਚ ਨੂੰ ਘੱਟ ਸਮੇਂ ਦਾ ਕਰਨ 'ਤੇ ਹਾਲਾਂਕਿ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਿੱਚ 'ਤੇ ਜਰੂਰਤ ਤੋਂ ਜ਼ਿਆਦਾ ਹਰਿਆਲੀ ਅਤੇ ਆਊਟਫੀਲਡ 'ਚ ਘਾਹ ਦੀ ਕਮੀ ਦੇ ਮੁੱਦੇ 'ਤੇ ਭਾਰਤੀ ਕੋਚ ਰਵੀ ਸ਼ਾਸਤਰੀ ਨੂੰ ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਦੇਖਿਆ ਗਿਆ।
ਆਊਟਫੀਲਡ 'ਚ ਘਾਹ ਦੀ ਕਮੀ ਨਾਲ ਖਿਡਾਰੀ ਜ਼ਖਮੀ ਹੋ ਸਕਦੇ ਹਨ। ਇੰਗਲੈਂਡ 'ਚ ਹਾਲੇ ਗਰਮੀ ਦਾ ਮੌਸਮ ਹੈ ਅਤੇ ਟੈਸਟ ਸੀਰੀਜ਼ ਦੌਰਾਨ ਇਸ ਤਰ੍ਹਾਂ ਦੀ ਘਾਹ ਵਾਲੀ ਪਿੱਚ ਮਿਲਣ ਦੀ ਸੰਭਾਵਨਾ ਕਾਫੀ ਘੱਟ ਹੈ। ਸਹਾਇਕ ਕੋਚ ਸੰਜੇ ਬਾਂਗੜ ਅਤੇ ਗੇਂਦਬਾਜ਼ੀ ਕੋਚ ਭਰਤ ਅਰੁਣ ਜਿਹੇ ਟੀਮ ਦੇ ਸਹਿਯੋਗੀ ਸਟਾਫ ਨੂੰ ਵੀ ਮੈਦਾਨ ਦੀ ਹਾਲਤ ਦਾ ਜਾਇਜ਼ਾ ਲੈਣ ਤੋਂ ਬਾਅਦ ਮੈਦਾਨ ਅਧਿਕਾਰੀਆਂ ਨਾਲ ਗੱਲ ਕਰਦੇ ਦੇਖਿਆ ਗਿਆ।

PunjabKesari
ਇਸ ਮੈਚ ਨੂੰ ਪਹਿਲੀ ਕਲਾਸ ਦਾ ਦਰਜ਼ਾ ਪ੍ਰਾਪਤ ਨਹੀਂ ਹੈ ਅਤੇ ਇਸ 'ਚ ਇਹ ਤੈਅ ਹੈ ਕਿ ਭਾਰਤੀ ਟੀਮ ਸਾਰੇ 18 ਖਿਡਾਰੀਆਂ ਨੂੰ ਆਜਮਾਏਗੀ। ਅਭਿਆਸ ਸੈਸ਼ਨ ਤੋਂ ਬਾਅਦ ਇਕ ਸੀਨੀਅਰ ਕਰਮਚਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ  ਪੀ.ਟੀ.ਆਈ, ਨੂੰ ਦੱਸਿਆ ਕਿ ਭਾਰਤੀ ਟੀਮ ਮੈਨੇਜਮੈਂਟ ਦੀਆਂ ਸਾਰੀਆਂ ਮੰਗਾਂ ਨੂੰ ਮੰਨ ਲਿਆ ਗਿਆ ਹੈ। ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਜਿਨ੍ਹਾਂ ਮੰਗਾਂ ਨੂੰ ਮੰਨਿਆ ਗਿਆ ਹੈ ਉਸ 'ਚ ਪਿੱਚ ਤੋਂ ਘਾਹ ਹਟਾਉਣਾ ਵੀ ਸ਼ਾਮਲ ਹੈ ਤਾਂ ਉਸ ਨੇ ਕਿਹਾ ਕਿ ਭਾਰਤੀ ਟੀਮ ਮੈਨੇਜਮੈਂਟ ਦੀਆਂ ਮੰਗਾਂ ਨੂੰ ਮੰਨਣ ਲਈ ਅਸੀਂ ਜਰੂਰਤ ਤੋਂ ਜ਼ਿਆਦਾ ਸਮਝੌਤਾ ਕੀਤਾ ਹੈ। ਇਹ ਨਿਰਾਸ਼ਾਜਨਕ ਹੈ ਕਿਉਂਕਿ ਅਸੀਂ ਚੌਥੇ ਦਿਨ (ਸ਼ਨੀਵਾਰ) ਦੇ ਟਿਕਟ ਵੀ ਵੇਚੇ ਹਨ।
ਭਾਰਤੀ ਟੀਮ ਦੀ ਇਕ ਹੋਰ ਨਿਰਾਜਗੀ ਇਸ ਗੱਲ 'ਤੇ ਸੀ ਕਿ ਨੈੱਟ ਦੀ ਪਿੱਚ ਪੂਰੀ ਤਰ੍ਹਾਂ ਸਪਾਟ ਹੈ ਜਿਸ 'ਤੇ ਬਿਲਕੁੱਲ ਵੀ ਘਾਹ ਨਹੀਂ ਹੈ ਜਦਕਿ ਮੈਚ ਦੀ ਪਿੱਚ 'ਤੇ ਜਰੂਰਤ ਤੋਂ ਜ਼ਿਆਦਾ ਘਾਹ ਹੈ।
ਕੋਚ ਨਾਲ ਗੱਲਬਾਤ ਤੋਂ ਬਾਅਦ ਮੈਦਾਨ ਸੀਨੀਅਰ ਕਰਮਚਾਰੀ ਨੇ ਮੈਚ 'ਚ ਇਸਤੇਮਾਲ ਹੋਣ ਵਾਲੇ ਪਿੱਚ ਦੇ ਕੋਲ ਦੂਜੀ ਪਿੱਚ ਤੋਂ ਘਾਹ ਘੱਟ ਕੀਤਾ, ਜਿਸ ਤੋਂ ਬਾਅਦ ਟੀਮ ਨੇ ਪ੍ਰੈਕਟਿਸ ਦੀ ਬਦਲਾਅ ਤੋਂ ਬਾਅਦ ਟੀਮ ਦੇ ਬੱਲੇਬਾਜ਼ਾਂ ਨੇ ਥ੍ਰੋਡਾਊਨ ਪ੍ਰੈਕਟਿਸ ਕੀਤੀ। ਤਿੰਨਾਂ ਸਪਿੰਨਰਾਂ ਨੇ ਵੀ ਘਾਹ ਵਾਲੀ ਪਿੱਚ 'ਤੇ ਗੇਂਦਬਾਜ਼ੀ ਪ੍ਰੈਕਟਿਸ ਕੀਤੀ।


Related News