ਭਾਰਤੀ ਪੈਰਾ ਖਿਡਾਰੀਆਂ ਨੇ ਰਿਕਾਰਡ 111 ਤਮਗੇ ਜਿੱਤ ਕੇ ਰਚਿਆ ਇਤਿਹਾਸ
Sunday, Oct 29, 2023 - 03:35 PM (IST)
ਹਾਂਗਜ਼ੂ– ਭਾਰਤੀ ਪੈਰਾ ਖਿਡਾਰੀਆਂ ਨੇ ਸ਼ਨੀਵਾਰ ਨੂੰ ਇਤਿਹਾਸ ਰਚ ਕੇ ਹਾਂਗਜ਼ੂ ਪੈਰਾ ਏਸ਼ੀਆਈ ਖੇਡਾਂ ਵਿੱਚ ਆਪਣੀ ਮੁਹਿੰਮ ਦਾ ਅੰਤ 111 ਤਮਗੇ ਜਿੱਤ ਕੇ ਕੀਤਾ, ਜਿਹੜਾ ਕਿਸੇ ਵੀ ਵੱਡੇ ਕੌਮਾਂਤਰੀ ਬਹੁ ਖੇਡ ਟੂਰਨਾਮੈਂਟ ਵਿੱਚ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਭਾਰਤੀ ਪੈਰਾ ਖਿਡਾਰੀਆਂ ਨੇ 29 ਸੋਨ, 21 ਚਾਂਦੀ ਤੇ 51 ਕਾਂਸੀ ਤਮਗੇ ਜਿੱਤੇ ਤੇ ਤਮਗਾ ਅੰਕ ਸੂਚੀ ਵਿੱਚ 5ਵੇਂ ਸਥਾਨ ’ਤੇ ਰਿਹਾ। ਇਸ ਤੋਂ ਪਹਿਲਾਂ 23 ਸਤੰਬਰ ਤੋਂ 8 ਅਕਤੂਬਰ ਤਕ ਹੋਈਆਂ ਹਾਂਹਜ਼ੂ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ 107 ਤਮਗੇ ਜਿੱਤੇ ਸਨ।
ਪਹਿਲੀਆਂ ਪੈਰਾ ਏਸ਼ੀਆਈ ਖੇਡਾਂ 2010 ਵਿੱਚ ਗਵਾਂਗਝੂ ਵਿੱਚ ਹੋਈਆਂ ਸਨ, ਜਿਨ੍ਹਾਂ ਵਿਚ ਭਾਰਤ 14 ਤਮਗੇ ਜਿੱਤ ਕੇ 15ਵੇਂ ਸਥਾਨ ’ਤੇ ਰਿਹਾ ਸੀ। ਇਸ ਤੋਂ ਬਾਅਦ 2014 ਵਿਚ ਭਾਰਤ 15ਵੇਂ ਤੇ 2018 ਵਿਚ ਨੌਵੇਂ ਸਥਾਨ ’ਤੇ ਰਿਹਾ ਸੀ। ਭਾਰਤ ਨੇ 2010 ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲੀ ਵਾਰ 100 ਤੋਂ ਵੱਧ ਤਮਗੇ (101) ਤਮਗੇ ਜਿੱਤੇ ਸਨ।
ਇਹ ਵੀ ਪੜ੍ਹੋ-ਬਿਨਾਂ ਬਾਹਵਾਂ ਤੋਂ ਹੀ ਤੀਰਅੰਦਾਜ਼ ਸ਼ੀਤਲ ਨੇ ਦੂਜੀ ਵਾਰ ਵਿੰਨ੍ਹਿਆ ਸੋਨੇ ’ਤੇ ਨਿਸ਼ਾਨਾ
ਭਾਰਤੀ ਖਿਡਾਰੀਆਂ ਨੇ ਸਭ ਤੋਂ ਵੱਧ 55 ਤਮਗੇ ਐਥਲੈਟਿਕਸ ਵਿੱਚ ਹਾਸਲ ਕੀਤੇ ਜਦਕਿ ਬੈਡਮਿੰਟਨ ਖਿਡਾਰੀਆਂ ਨੇ 4 ਸੋਨ ਸਮੇਤ 21 ਤਮਗੇ ਜਿੱਤੇ। ਸ਼ਤਰੰਜ ਵਿੱਚ 8 ਤੇ ਤੀਰਅੰਦਾਜ਼ੀ ਵਿੱਚ 7 ਤਮਗੇ ਮਿਲੇ ਜਦਕਿ ਨਿਸ਼ਾਨੇਬਾਜ਼ਾਂ ਨੇ 6 ਤਮਗੇ ਜਿੱਤੇ।
ਆਖਰੀ ਦਿਨ ਸ਼ਨੀਵਾਰ ਨੂੰ ਭਾਰਤ ਨੇ 4 ਸੋਨ ਸਮੇਤ 12 ਤਮਗੇ ਜਿੱਤੇ। ਇਨ੍ਹਾਂ ਵਿੱਚ 7 ਤਮਗੇ ਸ਼ਤਰੰਜ ਵਿਚ, 4 ਐਥਲੈਟਿਕਸ ਵਿੱਚ ਤੇ 1 ਕਿਸ਼ਤੀ ਚਲਾਉਣ ਵਿੱਚ ਮਿਲਿਆ।
ਪੁਰਸ਼ਾਂ ਦੀ ਜੈਵਲਿਨ ਥ੍ਰੋਅ ਐੱਫ 55 ਪ੍ਰਤੀਯੋਗਿਤਾ ’ਚ ਨੀਰਜ ਯਾਦਵ ਨੇ 33.69 ਮੀਟਰ ਦੇ ਨਾਲ ਸੋਨ ਤਮਗਾ ਜਿੱਤਿਆ। ਟੇਕ ਚੰਦ ਨੂੰ ਕਾਂਸੀ ਤਮਗਾ ਮਿਲਿਆ। ਪੁਰਸ਼ਾਂ ਦੀ 400 ਮੀਟਰ ਟੀ 47 ਦੌੜ ਵਿੱਚ ਦਿਲੀਪ ਮਹਾਦੂ ਗਾਵਿਯੋਤ ਨੂੰ ਸੋਨਾ ਮਿਲਿਆ। ਉੱਥੇ ਹੀ ਮਹਿਲਾਵਾਂ ਦੀ 1500 ਮੀਟਰ ਟੀ 20 ਦੌੜ ਵਿੱਚ ਪੂਜਾ ਨੇ ਕਾਂਸੀ ਤਮਗਾ ਹਾਸਲ ਕੀਤਾ।
ਇਹ ਵੀ ਪੜ੍ਹੋ- ਬਾਬਰ ਆਜ਼ਮ ਦੇ ਰਿਕਾਰਡ ਅਤੇ ਰੈਂਕਿੰਗ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ : ਗੌਤਮ ਗੰਭੀਰ
ਸ਼ਤਰੰਜ ਵਿੱਚ ਪੁਰਸ਼ਾਂ ਦੇ ਵਿਅਕਤੀਗਤ ਰੈਪਿਡ ਵੀ 1 ਬੀ 1 ਵਰਗ ਵਿਚ ਸਤੀਸ਼ ਦਰਪਣ ਨੇ ਸੋਨਾ, ਪ੍ਰਧਾਨ ਕੁਮਾਰ ਸੌਂਦ੍ਰਯਾ ਨੇ ਚਾਂਦੀ ਤੇ ਅਸ਼ਵਿਨਭਾਈ ਮਕਵਾਨਾ ਨੇ ਕਾਂਸੀ ਤਮਗਾ ਜਿੱਤਿਆ। ਤਿੰਨਾਂ ਨੇ ਟੀਮ ਵਰਗ ਦਾ ਸੋਨਾ ਵੀ ਭਾਰਤ ਦੀ ਝੋਲੀ ਵਿਚ ਪਾਇਆ। ਗੰਗੋਲੀ, ਸੋਮੇਂਦ੍ਰ ਤੇ ਆਰੀਅਨ ਜੋਸ਼ੀ ਨੇ ਟੀਮ ਵਰਗ ਵਿਚ ਕਾਂਸੀ ਤਮਗਾ ਜਿੱਤਿਆ। ਮਹਿਲਾ ਰੈਪਿਡ ਵਰਗ ਵਿਚ ਵ੍ਰਿਤੀ ਜੈਨ, ਹਿਮਾਂਸ਼ੀ ਰਾਠੀ ਤੇ ਸੰਸਕ੍ਰਿਤੀ ਮੋਰੇ ਨੂੰ ਕਾਂਸੀ ਤਮਗਾ ਮਿਲਿਆ। ਕਿਸ਼ਤੀ ਚਲਾਉਣ ਵਿੱਚ ਪੀ. ਆਰ. 3 ਮਿਕਸਡ ਡਬਲਜ਼ ਸਕੱਲਸ ਵਿਚ ਅਨੀਤਾ ਤੇ ਕੇ. ਨਾਰਾਇਣਨ ਨੇ ਚਾਂਦੀ ਤਮਗਾ ਜਿੱਤਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ