ਭਾਰਤੀ ਪੁਰਸ਼ ਟੀਮ ਸੋਨ ਤਮਗੇ ਦੇ ਉਦੇਸ਼ ਨਾਲ ਖੇਡੇ : ਜੇਮਿਮਾਹ ਰੌਡਰਿਗਜ਼

09/26/2023 4:05:37 PM

ਹਾਂਗਜ਼ੂ— ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਣ ਤੋਂ ਬਾਅਦ ਤਜਰਬੇਕਾਰ ਬੱਲੇਬਾਜ਼ ਜੇਮਿਮਾਹ ਰੌਡਰਿਗਜ਼ ਨੇ ਪੁਰਸ਼ ਟੀਮ ਨੂੰ ਸੋਨ ਤਮਗਾ ਜਿੱਤਣ ਦੇ ਉਦੇਸ਼ ਨਾਲ ਮੈਦਾਨ 'ਚ ਉਤਰਨ ਦੀ ਅਪੀਲ ਕੀਤੀ। ਭਾਰਤੀ ਮਹਿਲਾ ਕ੍ਰਿਕਟ ਟੀਮ ਪਹਿਲੀ ਵਾਰ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈ ਰਹੀ ਹੈ।

ਇਹ ਵੀ ਪੜ੍ਹੋ : Asian Games : ਸਕੁਐਸ਼ 'ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਪਾਕਿ ਨੂੰ 3-0 ਨਾਲ ਹਰਾਇਆ

ਟੀਮ ਨੇ ਫਾਈਨਲ ਵਿੱਚ ਸ੍ਰੀਲੰਕਾ ਨੂੰ 19 ਦੌੜਾਂ ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ ਸੱਤ ਵਿਕਟਾਂ 'ਤੇ 116 ਦੌੜਾਂ ਬਣਾ ਕੇ ਤਿਤਾਸ ਸਾਧੂ (ਚਾਰ ਓਵਰਾਂ 'ਚ ਛੇ ਦੌੜਾਂ 'ਤੇ ਤਿੰਨ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਸ਼੍ਰੀਲੰਕਾ ਦੀ ਪਾਰੀ ਨੂੰ ਅੱਠ ਵਿਕਟਾਂ 'ਤੇ 97 ਦੌੜਾਂ 'ਤੇ ਰੋਕ ਦਿੱਤਾ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਰੌਡਰਿਗਜ਼ ਨੇ ਕਿਹਾ, 'ਅਸੀਂ ਪੁਰਸ਼ ਟੀਮ ਨਾਲ ਗੱਲ ਕੀਤੀ ਹੈ। ਅਸੀਂ ਉਨ੍ਹਾਂ ਨੂੰ ਕਿਹਾ ਹੈ ਕਿ ਅਸੀਂ ਗੋਲਡ ਮੈਡਲ ਲੈ ਕੇ ਆ ਰਹੇ ਹਾਂ ਅਤੇ ਤੁਹਾਨੂੰ ਵੀ ਗੋਲਡ ਮੈਡਲ ਮਿਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਨੂੰ ਵੱਡੀ ਰਾਹਤ, ਵਿਸ਼ਵ ਕੱਪ ਲਈ ਭਾਰਤੀ ਵੀਜ਼ਾ ਹੋਇਆ ਜਾਰੀ

ਬੱਲੇਬਾਜ਼ੀ ਲਈ ਮੁਸ਼ਕਲ ਪਿੱਚ 'ਤੇ ਰੌਡਰਿਗਜ਼ ਨੇ 40 ਗੇਂਦਾਂ 'ਚ 42 ਦੌੜਾਂ ਦੀ ਪਾਰੀ ਖੇਡ ਕੇ ਦੂਜੇ ਵਿਕਟ ਲਈ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (45 ਗੇਂਦਾਂ 'ਚ 46 ਦੌੜਾਂ) ਨਾਲ 73 ਦੌੜਾਂ ਦੀ ਸਾਂਝੇਦਾਰੀ ਕਰਕੇ ਜਿੱਤ ਦੀ ਨੀਂਹ ਰੱਖੀ। ਭਾਰਤ ਦੇ ਕੋਚ ਰਿਸ਼ੀਕੇਸ਼ ਕਾਨਿਤਕਰ ਵੀ ਦੇਸ਼ ਲਈ ਤਮਗਾ ਜਿੱਤ ਕੇ ਖੁਸ਼ ਹਨ। ਇਸ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਨੇ ਕਿਹਾ, 'ਇਹ ਸੋਨਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਦੇਸ਼ ਦੇ ਸੋਨ ਤਗਮਿਆਂ ਦੀ ਗਿਣਤੀ ਵਧੀ ਹੈ।'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
 


Tarsem Singh

Content Editor

Related News