ਏਸ਼ੀਆਡ ''ਚ ਭਾਰਤੀ ਪੁਰਸ਼ ਹੈਂਡਬਾਲ ਟੀਮ ਦੀ ਹਾਰ ਨਾਲ ਸ਼ੁਰੂਆਤ

08/14/2018 3:13:54 AM

ਜਕਾਰਤਾ— ਅਦਾਲਤੀ ਲੜਾਈ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਹੈਂਡਬਾਲ ਟੀਮ ਦੀ 18ਵੀਆਂ ਏਸ਼ੀਆਈ ਖੇਡਾਂ 'ਚ ਸੋਮਵਾਰ ਨੂੰ ਹਾਰ ਦੇ ਨਾਲ ਸ਼ੁਰੂਆਤ ਹੋਈ ਅਤੇ ਉਸ ਨੂੰ ਚੀਨੀ ਤਾਈਪੇ ਤੋਂ 28-38 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬੰਗ 'ਚ 18ਵੀਆਂ ਏਸ਼ੀਆਈ ਖੇਡਾਂ ਦੀ ਸ਼ੁਰੂਆਤ 18 ਅਗਸਤ ਨੂੰ ਉਦਘਾਟਨ ਸਮਾਰੋਹ ਦੇ ਨਾਲ ਹੋਵੇਗੀ ਅਤੇ ਮੁਕਾਬਲੇ 19 ਅਗਸਤ ਤੋਂ ਸ਼ੁਰੂ ਹੋਣਗੇ ਪਰ ਹੈਂਡਬਾਲ ਟੂਰਨਾਮੈਂਟ ਦੀ ਸ਼ੁਰੂਆਤ 13 ਅਗਸਤ ਤੋਂ ਹੋ ਗਈ ਹੈ।
ਭਾਰਤੀ ਮਹਿਲਾ ਟੀਮ ਨੂੰ ਗਰੁੱਪ-ਏ 'ਚ ਚੀਨ, ਕਜ਼ਾਖਿਸਤਾਨ, ਦੱਖਣੀ ਕੋਰੀਆ ਅਤੇ ਉੱਤਰੀ ਕੋਰੀਆ ਨਾਲ ਰੱਖਿਆ ਗਿਆ ਹੈ। ਮਹਿਲਾ ਟੀਮ ਦਾ ਪਹਿਲਾ ਮੁਕਾਬਲਾ ਮੰਗਲਵਾਰ ਨੂੰ ਕਜ਼ਾਖਿਸਤਾਨ ਨਾਲ ਹੋਵੇਗਾ।


Related News