ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ ਭਾਜਪਾ 'ਚ ਹੋਏ ਸ਼ਾਮਲ

Thursday, Sep 05, 2024 - 06:49 PM (IST)

ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ ਭਾਜਪਾ 'ਚ ਹੋਏ ਸ਼ਾਮਲ

ਸਪੋਰਟਸ ਡੈਸਕ : ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਹਨ। ਭਾਜਪਾ ਵਿਧਾਇਕ ਅਤੇ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਹ ਖਬਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਨਵੇਂ ਮੈਂਬਰ ਦੇ ਰੂਪ 'ਚ ਖੁਦ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਰੀਵਾਬਾ ਨੇ ਆਪਣੀ ਪੋਸਟ ਵਿੱਚ ਭਾਜਪਾ ਮੈਂਬਰਸ਼ਿਪ ਕਾਰਡ ਦੇ ਨਾਲ ਆਪਣੀ ਅਤੇ ਆਪਣੇ ਪਤੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਹਾਲ ਹੀ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੁਆਰਾ ਕੀਤੀ ਗਈ ਸੀ ਜਿਨ੍ਹਾਂ ਨੇ 2 ਸਤੰਬਰ ਨੂੰ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੈਂਬਰਸ਼ਿਪ ਦਾ ਨਵੀਨੀਕਰਨ ਕੀਤਾ ਸੀ। ਰਿਵਾਬਾ 2019 ਵਿੱਚ ਭਾਜਪਾ ਵਿੱਚ ਸ਼ਾਮਲ ਹੋਈ ਸੀ ਅਤੇ ਪਾਰਟੀ ਨੇ ਉਸਨੂੰ 2022 ਵਿੱਚ ਜਾਮਨਗਰ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ। ਉਸ ਨੇ 'ਆਪ' ਉਮੀਦਵਾਰ ਕਰਸ਼ਨਭਾਈ ਕਰਮੂਰ ਨੂੰ ਹਰਾ ਕੇ ਸੀਟ ਜਿੱਤੀ।

ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਜਡੇਜਾ ਦੇ ਰਿਕਾਰਡ 'ਤੇ ਇਕ ਨਜ਼ਰ 

ਮੈਚ: 72
ਵਿਕਟਾਂ: 104, ਪ੍ਰਦਰਸ਼ਨ: ਇੱਕ ਪਾਰੀ ਵਿੱਚ 5/11
ਕੁੱਲ ਸਕੋਰ: 515, ਔਸਤ: 21.46
ਸੈਂਕੜਾ: 0
ਅਰਧ ਸੈਂਕੜੇ: 2 ਅਰਧ ਸੈਂਕੜੇ
ਸਰਵੋਤਮ ਬੱਲੇਬਾਜ਼ੀ ਸਕੋਰ: 77


author

Tarsem Singh

Content Editor

Related News