ਭਾਰਤੀ ਨੇਤਰਹੀਣ ਮਹਿਲਾ ਕ੍ਰਿਕਟ ਟੀਮ ਬਣੀ ਵਿਸ਼ਵ ਚੈਂਪੀਅਨ, IBSA 'ਚ ਜਿੱਤਿਆ ਗੋਲਡ, PM ਮੋਦੀ ਨੇ ਦਿੱਤੀ ਵਧਾਈ
Saturday, Aug 26, 2023 - 11:27 PM (IST)
ਬਰਮਿੰਘਮ (ਭਾਸ਼ਾ): ਭਾਰਤ ਦੀ ਨੇਤਰਹੀਣ ਮਹਿਲਾ ਕ੍ਰਿਕਟ ਟੀਮ ਨੇ ਸ਼ਨੀਵਾਰ ਨੂੰ IBSA ਵਿਸ਼ਵ ਖੇਡਾਂ ਦੇ ਫਾਈਨਲ ਵਿਚ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਕੇ ਸੋਨ ਤਗਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਭਾਰਤ ਨੇ ਆਸਟ੍ਰੇਲੀਆ ਨੂੰ ਨਿਰਧਾਰਤ ਓਵਰਾਂ ਵਿਚ ਅੱਠ ਵਿਕਟਾਂ ’ਤੇ 114 ਦੌੜਾਂ ’ਤੇ ਢੇਰ ਕਰ ਦਿੱਤਾ ਅਤੇ ਫਿਰ 3.3 ਓਵਰਾਂ ਵਿਚ 42 ਦੌੜਾਂ ਦੇ ਸੋਧੇ ਹੋਏ ਟੀਚੇ ਦਾ ਪਿੱਛਾ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਹਵਾਈ ਸਫ਼ਰ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, 1000 ਤੋਂ ਵੱਧ ਉਡਾਣਾਂ ਹੋ ਸਕਦੀਆਂ ਨੇ ਰੱਦ
ਨੇਤਰਹੀਣਾਂ ਲਈ ਕ੍ਰਿਕੇਟ ਨੇ ਇਸ ਸਾਲ ਅੰਤਰਰਾਸ਼ਟਰੀ ਸਪੋਰਟਸ ਫੈਡਰੇਸ਼ਨ ਫਾਰ ਦਿ ਬਲਾਇੰਡ (IBSA) ਵਿਸ਼ਵ ਖੇਡਾਂ ਵਿਚ ਆਪਣੀ ਸ਼ੁਰੂਆਤ ਕੀਤੀ। ਇਹ ਵਿਸ਼ਵ ਖੇਡਾਂ ਦਾ ਪਹਿਲਾ ਫਾਈਨਲ ਸੀ ਅਤੇ ਭਾਰਤ ਨੇ ਮੀਂਹ ਨਾਲ ਪ੍ਰਭਾਵਿਤ ਮੈਚ ਵਿਚ ਆਸਟਰੇਲੀਆ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ।
ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਫੇਸਬੁੱਕ 'ਤੇ ਚੈਂਪੀਅਨ ਟੀਮ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, "IBSA ਵਿਸ਼ਵ ਖੇਡਾਂ ਵਿਚ ਗੋਲਡ ਜਿੱਤਣ ਲਈ ਭਾਰਤੀ ਮਹਿਲਾ ਨੇਤਰਹੀਣ ਕ੍ਰਿਕੇਟ ਟੀਮ ਨੂੰ ਸ਼ੁਭਕਾਮਨਾਵਾਂ। ਇਕ ਯਾਦਗਾਰੀ ਪ੍ਰਾਪਤੀ ਜੋ ਸਾਡੀਆਂ ਖਿਡਾਰਣਾਂ ਦੀ ਅਦੁੱਤੀ ਭਾਵਨਾ ਅਤੇ ਪ੍ਰਤਿਭਾ ਨੂੰ ਦਰਸਾਉਂਦੀ ਹੈ। ਭਾਰਤ ਨੂੰ ਤੁਹਾਡੇ 'ਤੇ ਮਾਣ ਹੈ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8