ਆਇਰਲੈਂਡ ਦਾ ਸਫਾਇਆ ਕਰਨ ਉਤਰੇਗਾ ਭਾਰਤ

Friday, Jun 29, 2018 - 12:32 AM (IST)

ਆਇਰਲੈਂਡ ਦਾ ਸਫਾਇਆ ਕਰਨ ਉਤਰੇਗਾ ਭਾਰਤ

ਡਬਲਿਨ- ਧਾਕੜ ਖਿਡਾਰੀਆਂ ਨਾਲ ਸਜੀ ਭਾਰਤੀ ਕ੍ਰਿਕਟ ਟੀਮ ਪਹਿਲਾ ਮੈਚ 76 ਦੌੜਾਂ ਨਾਲ ਜਿੱਤਣ ਤੋਂ ਬਾਅਦ ਆਇਰਲੈਂਡ ਦਾ ਸ਼ੁੱਕਰਵਾਰ ਨੂੰ ਹੋਣ ਵਾਲੇ ਦੂਜੇ ਤੇ ਆਖਰੀ ਟੀ-20 ਕੌਮਾਂਤਰੀ ਮੈਚ ਵਿਚ ਪੂਰੀ ਤਰ੍ਹਾਂ ਸਫਾਇਆ ਕਰਨ ਦੇ ਟੀਚੇ ਨਾਲ ਉਤਰੇਗੀ।
ਭਾਰਤ ਦਾ ਇੰਗਲੈਂਡ ਵਿਰੁੱਧ ਮੁਸ਼ਕਲ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਇਹ ਆਖਰੀ ਕੌਮਾਂਤਰੀ ਮੈਚ ਹੈ। ਭਾਰਤ ਨੇ ਇੰਗਲੈਂਡ ਨਾਲ ਪਹਿਲਾ ਟੀ-20 ਮੈਚ 3 ਜੁਲਾਈ ਨੂੰ ਮਾਨਚੈਸਟਰ ਵਿਚ ਖੇਡਣਾ ਹੈ। ਕਪਤਾਨ ਵਿਰਾਟ ਕੋਹਲੀ ਚਾਹੇਗਾ ਕਿ ਉਸ ਸੀਰੀਜ਼ ਤੋਂ ਪਹਿਲਾਂ ਇਸ ਮੈਚ ਵਿਚ ਵੀ ਆਇਰਲੈਂਡ ਦਾ ਸਫਾਇਆ ਕਰ ਕੇ ਆਪਣਾ ਮਨੋਬਲ ਹੋਰ ਮਜ਼ਬੂਤ ਕਰ ਲਿਆ ਜਾਵੇ।
ਪਹਿਲੇ ਮੈਚ ਦੀ ਜਿੱਤ ਵਿਚ ਵਿਰਾਟ ਦਾ ਜ਼ੀਰੋ 'ਤੇ ਆਊਟ ਹੋਣਾ ਇਸ ਧਾਕੜ ਬੱਲੇਬਾਜ਼ ਲਈ ਚੰਗੀ ਸ਼ੁਰੂਆਤ ਨਹੀਂ ਹੈ ਕਿਉਂਕਿ ਉਸਦਾ ਪਿਛਲਾ ਇੰਗਲੈਂਡ ਦੌਰਾ ਨਿਰਾਸ਼ਾਜਨਕ ਰਿਹਾ ਸੀ। ਪਹਿਲੇ ਮੈਚ ਵਿਚ ਵਿਰਾਟ ਛੇਵੇਂ ਨੰਬਰ 'ਤੇ ਉਤਰਿਆ ਸੀ, ਜਿਹੜਾ ਉਸਦਾ ਬੱਲੇਬਾਜ਼ੀ ਕ੍ਰਮ ਨਹੀਂ ਹੈ। ਉਸ ਨੂੰ ਆਪਣੇ ਨਿਯਮਤ ਤੀਜੇ ਨੰਬਰ ਦੇ ਬੱਲੇਬਾਜ਼ੀ ਕ੍ਰਮ 'ਤੇ ਆਉਣਾ ਪਵੇਗਾ ਤਾਂ ਕਿ ਉਹ ਜ਼ਿਆਦਾ ਦੌੜਾਂ ਬਣਾ ਸਕੇ ਤੇ ਮੁਸ਼ਕਲ ਸੀਰੀਜ਼ ਤੋਂ ਪਹਿਲਾਂ ਖੁਦ ਨੂੰ ਤਿਆਰ ਕਰ ਸਕੇ।


Related News