ਮਹਿਲਾ ਵਿਸ਼ਵ ਕੱਪ ਕੁਆਰਟਰ ਫਾਈਨਲ 'ਚ ਕੋਰੀਆ ਵਿਰੁੱਧ ਮਜ਼ਬੂਤ ਦਾਅਵੇਦਾਰ ਦੇ ਰੂਪ 'ਚ ਉਤਰੇਗਾ ਭਾਰਤ

Thursday, Apr 07, 2022 - 11:18 PM (IST)

ਮਹਿਲਾ ਵਿਸ਼ਵ ਕੱਪ ਕੁਆਰਟਰ ਫਾਈਨਲ 'ਚ ਕੋਰੀਆ ਵਿਰੁੱਧ ਮਜ਼ਬੂਤ ਦਾਅਵੇਦਾਰ ਦੇ ਰੂਪ 'ਚ ਉਤਰੇਗਾ ਭਾਰਤ

ਪੋਚੇਫਸਟਰੂਮ- ਟੂਰਨਾਮੈਂਟ ਵਿਚ ਹੁਣ ਤੱਕ ਜੇਤੂ ਰਹੀ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਸ਼ੁੱਕਰਵਾਰ ਨੂੰ ਇੱਥੇ ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿਚ ਘੱਟ ਰੈਂਕਿੰਗ ਵਾਲੇ ਦੱਖਣੀ ਕੋਰੀਆ ਦੇ ਵਿਰੁੱਦ ਜਿੱਤ ਦੀ ਮਜ਼ਬੂਤ ਦਾਅਵੇਦਾਰ ਦੇ ਰੂਪ ਵਿਚ ਉਤਰੇਗੀ। ਭਾਰਤ ਪੂਲ-ਡੀ ਵਿਚ ਤਿੰਨ ਮੈਚ 'ਚ ਜਿੱਤ ਨਾਲ ਵੱਧ 9 ਅੰਕ ਹਾਸਲ ਕਰ ਚੋਟੀ 'ਤੇ ਰਿਹਾ। ਭਾਰਤ ਨੇ ਵੇਲਸ (5-1), ਜਰਮਨੀ (2-1) ਅਤੇ ਮਲੇਸ਼ੀਆ (4-0) ਨੂੰ ਹਰਾਇਆ।

ਇਹ ਖ਼ਬਰ ਪੜ੍ਹੋ-ਪੈਟ ਕਮਿੰਸ ਨੇ ਲਗਾਇਆ IPL ਦਾ ਸਭ ਤੋਂ ਤੇਜ਼ ਅਰਧ ਸੈਂਕੜਾ, ਰਾਹੁਲ ਦਾ ਰਿਕਾਰਡ ਕੀਤਾ ਬਰਾਬਰ
ਟੀਮ ਨੇ ਇਸ ਦੌਰਾਨ 11 ਗੋਲ ਕੀਤੇ, ਜਦਕਿ ਉਸਦੇ ਵਿਰੁੱਧ ਸਿਰਫ 2 ਗੋਲ ਹੋਏ। ਦੂਜੇ ਪਾਸੇ ਕੋਰੀਆ ਦੀ ਟੀਮ ਗਰੁੱਪ-ਸੀ ਵਿਚ ਸਿਰਫ ਤਿੰਨ ਅੰਕ ਦੇ ਨਾਲ ਬਿਹਤਰ ਗੋਲ ਅੰਤਰ ਦੇ ਕਾਰਨ ਦੂਜੇ ਸਥਾਨ 'ਤੇ ਹੈ। ਕੋਰੀਆ ਦੇ ਪੂਲ ਵਿਚ ਅਰਜਨਟੀਨਾ ਦੀ ਟੀਮ ਵੱਧ 9 ਅੰਕ ਹਾਸਲ ਕਰ ਚੋਟੀ 'ਤੇ ਰਹੀ। ਉਰੂਗਵੇ ਅਤੇ ਆਸਟਰੀਆ ਦੇ ਕੋਰੀਆ ਦੇ ਸਾਹਮਣੇ ਤਿੰਨ ਅੰਕ ਰਹੇ ਪਰ ਬਿਹਤਰ ਗੋਲ ਅੰਤਰ ਦੇ ਕਾਰਨ ਏਸ਼ੀਆਈ ਟੀਮ ਨੇ ਬਾਜ਼ੀ ਮਾਰ ਲਈ। ਭਾਰਤੀ ਟੀਮ ਵਿਚ ਕਪਤਾਨ ਸਲੀਮਾ ਟੇਟੇ ਤੋਂ ਇਲਾਵਾ ਸਟ੍ਰਾਈਕਰ ਸ਼ਰਮੀਲਾ ਦੇਵੀ ਅਤੇ ਲਾਲਰੇਮਸੀਆਮੀ ਦੇ ਰੂਪ ਵਿਚ ਤਿੰਨ ਓਲੰਪੀਅਨ ਸ਼ਾਮਲ ਹਨ, ਜੋ ਟੀਮ ਦਾ ਪਲੜਾ ਭਾਰੀ ਕਰਦੀ ਹੈ।

ਇਹ ਖ਼ਬਰ ਪੜ੍ਹੋ-ਦੱਖਣੀ ਅਫਰੀਕਾ ਦੀ ਸਾਬਕਾ ਕਪਤਾਨ ਨੇ ਵਨ ਡੇ ਤੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

 ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News