ਅੱਜ ਦਿੱਲੀ 'ਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾਵੇਗਾ ਇਤਿਹਾਸਕ ਟੀ-20 ਮੁਕਾਬਲਾ

Sunday, Nov 03, 2019 - 03:56 PM (IST)

ਸਪੋਰਟਸ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਅੱਜ ਸ਼ਾਮ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ 'ਤੇ ਟੀ20 ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਿਆ ਜਾਣਾ ਹੈ। ਇਹ ਟੀ20 ਮੁਕਾਬਲਾ ਇਤਿਹਾਸਕ ਹੋਣ ਵਾਲਾ ਹੈ। ਇਹ ਮੁਕਾਬਲਾ ਦੋਵਾਂ ਹੀ ਟੀਮਾਂ ਲਈ ਅਤੇ ਟੀ20 ਇਤਿਹਾਸ 'ਚ ਇਕ ਅਹਿਮ ਮੈਚ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਖੇਡਿਆ ਜਾਣ ਵਾਲਾ ਇਹ ਮੁਕਾਬਲਾ ਟੀ20 ਇੰਟਰਨੈਸ਼ਨਲ ਕ੍ਰਿਕਟ ਇਤਿਹਾਸ ਦਾ 1000ਵਾਂ ਮੁਕਾਬਲਾ ਹੋਵੇਗਾ। ਭਾਰਤੀ ਟੀਮ ਇਸ ਮੈਚ ਨੂੰ ਮੇਜ਼ਬਾਨੀ ਕਰਦੇ ਹੀ ਆਪਣਾ ਨਾਂ ਇਤਿਹਾਸ ਦੇ ਪੰਨਿਆ 'ਚ ਦਰਜ ਕਰਾ ਲਵੇਂਗੀ।PunjabKesari
1000ਵਾਂ ਟੀ20 ਇੰਟਰਨੈਸ਼ਨਲ ਮੈਚ
ਕ੍ਰਿਕਟ ਦੇ ਇਸ ਸਭ ਤੋਂ ਛੋਟੇ ਫਾਰਮੈਟ ਨੇ ਵੇਖਦੇ ਹੀ ਵੇਖਦੇ 14 ਸਾਲ ਪੂਰੇ ਕਰ ਲਏ ਹਨ । ਅੰਤਰਰਾਸ਼ਟਰੀ ਕ੍ਰਿਕਟ ਕਾਊਂਸਿਲ ਨੇ ਸਾਲ 2005 'ਚ ਪਹਿਲਾ ਟੀ20 ਇੰਟਰਨੈਸ਼ਨਲ ਕ੍ਰਿਕਟ ਮੈਚ ਦਾ ਪ੍ਰਬੰਧ ਕੀਤਾ ਸੀ। ਪਹਿਲਾ ਟੀ-20 ਮੈਚ 7 ਫਰਵਰੀ 2005 ਨੂੰ ਆਸਟਰੇਲੀਆ 'ਚ ਖੇਡਿਆ ਗਿਆ ਸੀ। ਭਾਰਤ ਅਤੇ ਬੰਗਲਾਦੇਸ਼ ਦੇ 'ਚ ਖੇਡਿਆ ਜਾਣ ਵਾਲਾ ਮੁਕਾਬਲਾ 1000ਵਾਂ ਇੰਟਰਨੈਸ਼ਨਲ ਟੀ20 ਮੈਚ ਹੋਵੇਗਾ।

ਬੰਗਲਾਦੇਸ਼ ਨੂੰ ਭਾਰਤ 'ਤੇ ਪਹਿਲੀ ਟੀ20 ਜਿੱਤ ਦਾ ਇੰਤਜ਼ਾਰ
ਦਿੱਲੀ 'ਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾਣ ਵਾਲਾ ਟੀ20 ਮੁਕਾਬਲਾ ਦੋਵਾਂ ਦੇਸ਼ਾਂ ਵਿਚਾਲੇ 9ਵਾਂ ਟੀ20 ਮੈਚ ਹੋਵੇਗਾ। ਟੀਮ ਇੰਡੀਆ ਨੇ ਇਸ ਸਾਰੇ ਮੈਚ 'ਚ ਜਿੱਤ ਹਾਸਲ ਕੀਤੀ ਹੈ। ਬੰਗਲਾਦੇਸ਼ ਦੀ ਟੀਮ ਨੇ ਭਾਰਤ ਇਸ ਫਾਰਮੈਟ 'ਚ ਅੱਜ ਤੱਕ ਕਦੇ ਨਹੀਂ ਹਰਾਇਆ ਹੈ।PunjabKesari
ਪਾਕਿਸਤਾਨ ਦੇ ਨਾਂ ਸਭ ਤੋਂ ਜ਼ਿਆਦਾ ਟੀ20 ਮੁਕਾਬਲੇ
ਸਭ ਤੋਂ ਜ਼ਿਆਦਾ ਟੀ20 ਮੁਕਾਬਲੇ ਖੇਡਣੇ ਦੇ ਮਾਮਲੇ 'ਚ ਪਾਕਿਸਤਾਨ ਸਭ ਤੋਂ ਅੱਗੇ ਹੈ। ਆਸਟਰੇਲੀਆ 'ਚ ਟੀ20 ਸੀਰੀਜ਼ ਖੇਡ ਰਹੀ ਪਾਕਿਸਤਾਨ ਨੇ 147 ਟੀ20 ਮੈਚ ਖੇਡਿਆ ਹੈ । ਸ਼੍ਰੀਰੀਲੰਕਾ ਅਤੇ ਨਿਊਜ਼ੀਲੈਂਡ ਦੀ ਟੀਮ ਨੇ ਹੁਣ ਤੱਕ 123-123 ਟੀ20 ਮੈਚ ਖੇਡੇ ਹਨ। ਭਾਰਤ ਅਤੇ ਆਸਟਰੇਲੀਆ ਨੇ 120-120 ਟੀ20 ਮੈਚ ਖੇਡਿਆ ਹੈ। ਆਸਟਰੇਲੀਆ ਦੀ ਟੀਮ ਪਾਕਿਸਤਾਨ ਖਿਲਾਫ 120ਵਾਂ ਟੀ20 ਮੁਕਾਬਲੇ 'ਚ ਐਤਵਾਰ ਸਵੇਰੇ ਉਤਰੀ ਜਦ ਕਿ ਭਾਰਤ ਆਪਣੇ 121 ਉਹ ਟੀ20 ਮੁਕਾਬਲੇ 'ਚ ਐਤਵਾਰ ਨੂੰ ਹੀ ਬੰਗਲਾਦੇਸ਼ ਖਿਲਾਫ ਖੇਡੇਗੀ।


Related News