IND v AUS : ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ ਤੀਜਾ ਟੈਸਟ ਮੈਚ ਹੋਇਆ ਡ੍ਰਾ

Monday, Jan 11, 2021 - 01:13 PM (IST)

IND v AUS : ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ ਤੀਜਾ ਟੈਸਟ ਮੈਚ ਹੋਇਆ ਡ੍ਰਾ

ਸਪੋਰਟਸ ਡੈਸਕ— ਰਿਸ਼ਭ ਪੰਤ(97), ਚੇਤੇਸ਼ਵਰ ਪੁਜਾਰਾ (77), ਰਵਿਚੰਦਰਨ ਅਸ਼ਵਿਨ (ਨਾਬਾਦ 39) ਅਤੇ ਹਨੁਮਾ ਵਿਹਾਰੀ (ਨਾਬਾਦ 23) ਦੇ ਸਾਹਸ ਅਤੇ ਜ਼ਬਰਦਸਤ ਸੰਘਰਸ਼ ਸਮਰਥਾ ਨਾਲ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਤੀਜਾ ਕ੍ਰਿਕਟ ਟੈਸਟ ਪੰਜਵੇਂ ਅਤੇ ਆਖ਼ਰੀ ਦਿਨ ਸੋਮਵਾਰ ਨੂੰ ਡ੍ਰਾ ਕਰਾ ਲਿਆ। ਇਸ ਦੇ ਨਾਲ ਹੀ ਚਾਰ ਮੈਚਾਂ ਦੀ ਸੀਰੀਜ਼ ਅਜੇ ਵੀ 1-1 ਨਾਲ ਬਰਾਬਰੀ ’ਤੇ ਹੈ ਅਤੇ ਹੁਣ ਸੀਰੀਜ਼ ’ਤੇ ਕਬਜ਼ਾ ਕਰਨ ਲਈ ਦੋਵਾਂ ਟੀਮਾਂ ਦੀ ਨਜ਼ਰ ਬ੍ਰਿਸਬੇਨ ਵਿਚ ਹੋਣ ਵਾਲੇ ਚੌਥੇ ਟੈਸਟ ਮੈਚ ’ਤੇ ਹੈ। ਆਸਟਰੇਲੀਆ ਨੇ ਸਿਡਨੀ ਵਿਚ ਤੀਜੇ ਟੈਸਟ ਵਿਚ ਭਾਰਤ ਸਾਹਮਣੇ ਜਿੱਤ ਲਈ 407 ਦੌੜਾਂ ਦਾ ਬੇਹੱਦ ਮੁਸ਼ਕਲ ਟੀਚਾ ਰੱਖਿਆ ਸੀ ਅਤੇ ਭਾਰਤ ਨੇ ਕੱਲ ਦੀਆਂ 2 ਵਿਕਟਾਂ ’ਤੇ 98 ਦੋੜਾਂ ਨਾਲ ਅੱਗੇ ਖੇਡਦੇ ਹੋਏ ਮੈਚ ਡ੍ਰਾ ਸਮਾਪਤ ਹੋਣ ਤੱਕ 5 ਵਿਕਟਾਂ ’ਤੇ 334 ਦੌੜਾਂ ਬਣਾਈਆਂ। ਸਿਡਨੀ ਦਾ ਇਹ ਮੈਚ ਟੈਸਟ ਇਤਿਹਾਸ ਵਿਚ ਹਨੁਮਾ ਵਿਹਾਰੀ ਅਤੇ ਰਵਿਚੰਦਰਨ ਅਸ਼ਵਿਨ ਦੇ ਜਜ਼ਬੇ, ਸਾਹਸ ਅਤੇ ਸੰਘਰਸ਼ ਸਮਰਥਾ ਲਈ ਦਰਜ ਹੋ ਗਿਆ ਹੈ। ਦੋਵਾਂ ਖਿਡਾਰੀਆਂ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਮੋਰਚਾ ਸਾਂਭਿਆ ਅਤੇ ਟੈਸਟ ਡ੍ਰਾ ਕਰਾ ਕੇ ਹੀ ਦਮ ਲਿਆ।

ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਟੀਵ ਸਮਿਥ ਦੀਆਂ 131 ਦੌੜਾਂ, ਵਿੱਲ ਪੋਕੋਵਸਕੀ ਦੀਆਂ 62 ਦੌੜਾਂ ਤੇ ਮਾਰਨਸ ਲਾਬੁਸ਼ੇਨ ਦੀ 91 ਦੌੜਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਪਣੀ ਪਹਿਲੀ ਪਾਰੀ ’ਚ 338 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਪਹਿਲੀ ਪਾਰੀ ਖੇਡਣ ਉਤਰੀ ਭਾਰਤੀ ਟੀਮ 244 ਦੌੜਾਂ ’ਤੇ ਆਲ ਆਊਟ ਹੋ ਗਈ। ਪੁਜਾਰਾ ਤੇ ਸ਼ੁਭਮਨ ਗਿੱਲ ਨੇ ਅਰਧ ਸੈਂਕੜੇ ਲਾਏ। ਰਿਸ਼ਭ ਪੰਤ ਨੇ 36 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਬਾਕੀ ਸਾਰੇ ਕ੍ਰਿਕਟਰ ਸਸਤੇ ’ਚ ਆਉਟ ਹੋ ਗਏ। ਪੈਟ ਕਮਿੰਸ ਨੇ 4 ਬੱਲੇਬਾਜ਼ਾਂ ਨੂੰ ਆਊਟ ਕੀਤਾ ਤੇ ਆਸਟਰੇਲੀਆ ਲਈ ਸਭ ਤੋਂ ਜ਼ਿਆਦਾ ਵਿਕਟ ਹਾਸਲ ਕੀਤੇ।

ਚੌਥਾ ਦਿਨ
ਰੋਹਿਤ ਸ਼ਰਮਾ ਨੇ ਦੂਜੀ ਪਾਰੀ ਵਿਚ ਅਰਧ ਸੈਂਕੜੇ ਦੀ ਪਾਰੀ ਖੇਡੀ ਵਿਰ ਸੈਂਕੜੇ ਵਿਚ ਬਦਲਣ ਵਿਚ ਨਾਕਾਮ ਰਹੇ। ਰੋਹਿਤ ਨੇ 98 ਗੇਂਦਾਂ ’ਤੇ 5 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 52 ਦੌੜਾਂ ਬਣਾਈਆਂ ਅਤੇ ਕਮਿੰਸ ਦੀ ਗੇਂਦ ’ਤੇ ਸਟਾਰਕ ਦੇ ਹੱਥੋਂ ਕੈਚ ਆਊਟ ਹੋ ਗਏ। ਸ਼ੁਭਮਨ ਗਿਲ ਨੇ ਰੋਹਿਤ ਨਾਲ ਪਹਿਲੇ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਪਹਿਲੀ ਪਾਰੀ ਦੀ ਤਰ੍ਹਾਂ ਅਰਧ ਸੈਂਕੜੇ ਦੀ ਪਾਰੀ ਖੇਡਣ ਵਿਚ ਨਾਕਾਮ ਰਹੇ ਅਤੇ ਹੇਜਲਵੁੱਡ ਦੀ ਗੇਂਦ ’ਤੇ ਪੇਨ ਦੇ ਹੱਥੋਂ ਕੈਚ ਆਊਟ ਹੋ ਗਏ। ਗਿਲ ਨੇ 64 ਗੇਂਦਾਂ ਖੇਡਦੇ ਹੋਏ 31 ਦੌੜਾਂ ਬਣਾਈਆਂ, ਜਿਸ ਵਿਚ 4 ਚੌਕੇ ਸ਼ਾਮਲ ਸਨ। ਕੈਮਰਨ ਗ੍ਰੀਨ ਨੇ ਵੀ ਅਰਧ ਸੈਂਕੜਾ ਲਗਾਇਆ ਅਤੇ 132 ਗੇਂਦਾਂ ’ਤੇ 84 ਦੌੜਾਂ ਬਣਾ ਕੇ ਬੁਮਰਾਹ ਦੀ ਗੇਂਦ ’ਤੇ ਸਾਹਾ ਦੇ ਹੱਥੋਂ ਕੈਚ ਆਊਟ ਹੋ ਕੇ ਵਾਪਸ ਪਰਤੇ ਅਤੇ ਇਸੇ ਦੇ ਨਾਲ ਹੀ ਆਸਟੇਲੀਆ ਨੇ ਆਪਣੀ ਪਾਰੀ ਦੀ ਘੋਸ਼ਣਾ ਵੀ ਕੀਤੀ।

ਸਮਿਥ ਨੇ ਪਹਿਲੀ ਪਾਰੀ ਵਿਚ ਸੈਂਕੜੀ ਦੀ ਪਾਰੀ ਦੇ ਬਾਅਦ ਦੂਜੀ ਵਾਰ ਸ਼ਾਨਦਾਰੀ ਪਾਰੀ ਖੇਡੀ ਅਤੇ 81 ਦੌੜਾਂ ’ਤੇ ਅਸ਼ਵਿਨ ਦੇ ਹੱਥੋਂ ਐਲ.ਬੀ.ਡਬਲਯੂ. ਹੋਏ। ਮੈਥਿਊ ਵੇਡ ਨੇ ਵੀ 4 ਦੌੜਾਂ ਬਣਾਉਣ ਦੇ ਬਾਅਦ ਸੈਨੀ ਦੀ ਗੇਂਦ ’ਤੇ ਸਾਹਾ ਨੂੰ ਆਸਾਨ ਕੈਚ ਕਰਾਇਆ। ਲਾਬੁਸ਼ੇਨ ਨੇ ਸਕਾਰਾਤਮਕ ਰੁਪ ਅਪਣਾਉਂਦੇ ਹੋਏ ਸਮਿਥ ਨਾਲ ਮੈਚ ਦੀ ਦੂਜੀ ਸੈਂਕੜੇ ਦੀ ਸਝਾਂਦਾਰੀ (103 ਦੌੜਾਂ) ਕੀਤੀ। ਲਾਬੁਸ਼ੇਨ ਨੂੰ ਬੁਮਰਾਹ ਦੇ ਪਹਿਲੇ ਓਵਰ ਦੀ ਦੂਜੀ ਗੇਂਦ ’ਤੇ ਹਨੁਮਾ ਵਿਹਾਰੀ ਦੇ ਹੱਥੋਂ ਕੈਚ ਛੱਡਣ ’ਤੇ ਜੀਵਨਦਾਨ ਮਿਲਿਆ। ਸੈਨੀ ਨੂੰ ਪਿਚ ਤੋਂ ਉਛਾਲ ਮਿਲਾ ਰਿਹਾ ਸੀ ਅਤੇ ਲਾਬੁਸ਼ੇਨ ਉਨ੍ਹਾਂ ਦੀ ਲੈਗ ਸਾਈਡ ਤੋਂ ਬਾਹਰ ਜਾਂਦੀ ਗੇਂਦ ’ਤੇ ਬੱਲਾ ਲਗਾ ਬੈਠੇ ਅਤੇ ਵਿਕਟਕੀਪਰ ਰਿਧੀਮਾਨ ਸਾਹਾ ਨੇ ਸ਼ਾਨਦਾਰ ਕੈਚ ਫੜਦੇ ਹੋਏ ਉਨ੍ਹਾਂ ਦੀ ਪਾਰੀ ਦਾ ਅੰਤ ਕੀਤਾ। ਲਾਬੁਸ਼ੇਨ ਨੇ ਆਪਣੀ ਪਾਰੀ ਵਿਚ 9 ਚੌਕੇ ਮਾਰੇ।

ਤੀਜੇ ਮੈਚ ਦੇ ਪਹਿਲੇ ਦਿਨ ਸਟੰਪ ਹੋਣ ਤਕ ਆਸਟਰੇਲੀਆ ਨੇ 2 ਵਿਕਟਾਂ ਦੇ ਨੁਕਸਾਨ ’ਤੇ 166 ਦੌੜਾਂ ਬਣਾ ਲਈਆਂ ਸਨ। ਕ੍ਰੀਜ਼ ’ਤੇ ਲਾਬੁਸ਼ੇਨ 67 ਦੌੜਾਂ ਦੇ ਨਿੱਜੀ ਸਕੋਰ ਤੇ ਸਟੀਵ ਸਮਿਥ 31 ਦੌੜਾਂ ਦੇ ਨਿੱਜੀ ’ਤੇ ਕ੍ਰੀਜ਼ ’ਤੇ ਮੌਜੂਦ ਸਨ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਇਸ ਮੈਚ ’ਚ ਵਾਪਸੀ ਕਰ ਰਹੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ 5 ਦੌੜਾਂ ਦੇ ਨਿੱਜੀ ਸਕੋਰ ’ਤੇ ਆਊਟ ਕਰਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਆਸਟਰੇਲੀਆ ਦਾ ਦੂਜਾ ਵਿਕਟ ਵਿਲ ਪੁਕੋਵਸਕੀ ਦਾ ਡਿੱਗਿਆ। ਪੁਕੋਵਸਕੀ 62 ਦੌੜਾਂ ਦੇ ਨਿੱਜੀ ਸਕੋਰ ’ਤੇ ਸੈਨੀ ਵੱਲੋਂ ਐੱਲ. ਬੀ. ਡਬਿਲਊ. ਆਊਟ ਹੋਇਆ।

ਮੈਚ ਦੀ ਸ਼ੁਰੂਆਤ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਖੇਡ ਨੂੰ ਰੋਕਣਾ ਪਿਆ। ਇਸ ਤੋਂ ਬਾਅਦ ਮੀਂਹ ਰੁਕਣ ’ਤੇ ਖੇਡ ਦੁਬਾਰਾ ਸ਼ੁਰੂ ਕੀਤੀ ਗਈ। ਖ਼ਬਰ ਲਿਖੇ ਜਾਣ ਤਕ ਆਸਟਰੇਲੀਆ ਨੇ ਦੋ ਵਿਕਟ ਗੁਆ ਕੇ 113 ਦੌੜਾਂ ਬਣਾ ਲਈਆਂ ਸਨ। ਕ੍ਰੀਜ਼ ’ਤੇ ਪੁਕੋਵਸਕੀ 62 ਦੌੜਾਂ ਦੇ ਨਿੱਜੀ ਤੇ ਲਾਬੁਸ਼ੇਨ 39 ਦੌੜਾਂ ਦੇ ਨਿੱਜੀ ਸਕੋਰ ’ਤੇ ਹਨ।

ਪਲੇਇੰਗ ਇਲੈਵਨ :-
ਆਸਟਰੇਲੀਆ : ਡੇਵਿਡ ਵਾਰਨਰ, ਵਿਲ ਪੁਕੋਵਸਕੀ, ਮਾਰਨਸ ਲਾਬੁਸ਼ੇਨ, ਸਟੀਵਨ ਸਮਿਥ, ਮੈਥਿਊ ਵੇਡ, ਕੈਮਰੂਨ ਗ੍ਰੀਨ, ਟਿਮ ਪੇਨ (ਕਪਤਾਨ ਤੇ ਵਿਕਟਕੀਪਰ), ਪੈਟ ਕਮਿੰਸ, ਮਿਸ਼ੇਲ ਸਟਾਰਕ, ਨਾਥਨ ਲਿਓਨ, ਜੋਸ਼ਲ ਹੇਜ਼ਲਵੁੱਡ।

ਭਾਰਤ : ਰੋਹਿਤ ਸ਼ਰਮਾ, ਸ਼ੁੱਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ (ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਨਵਦੀਪ ਸੈਨੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News