ਭਾਰਤ ਦੇ ਪ੍ਰਗਿਆਨੰਦਾ ਨੇ ਰਚਿਆ ਇਤਿਹਾਸ, ਕਰੂਆਨਾ ਨੂੰ ਹਰਾ ਕੇ ਵਿਸ਼ਵ ਕੱਪ ਦੇ ਫਾਈਨਲ ’ਚ ਪੁੱਜਾ

Tuesday, Aug 22, 2023 - 02:16 PM (IST)

ਭਾਰਤ ਦੇ ਪ੍ਰਗਿਆਨੰਦਾ ਨੇ ਰਚਿਆ ਇਤਿਹਾਸ, ਕਰੂਆਨਾ ਨੂੰ ਹਰਾ ਕੇ ਵਿਸ਼ਵ ਕੱਪ ਦੇ ਫਾਈਨਲ ’ਚ ਪੁੱਜਾ

ਬਾਕੂ (ਅਜਰਬੈਜਾਨ), (ਨਿਕਲੇਸ਼ ਜੈਨ)- ਫਿਡੇ ਵਿਸ਼ਵ ਕੱਪ ਸ਼ਤਰੰਜ ਦੇ ਸੈਮੀਫਾਈਨਲ ਟਾਈਬ੍ਰੇਕ ਵਿਚ ਭਾਰਤ ਦੇ ਪ੍ਰਗਿਆਨੰਦਾ ਨੇ ਜਿੱਤ ਦਰਜ ਕਰਦੇ ਹੋਏ ਇਤਿਹਾਸ ਰਚ ਦਿੱਤਾ ਹੈ। ਉਹ ਹੁਣ ਵਿਸ਼ਵ ਕੱਪ ਦੇ ਫਾਈਨਲ ’ਚ ਪ੍ਰਵੇਸ਼ ਕਰਨ ਵਾਲੇ ਸ਼ਤਰੰਜ ਇਤਿਹਾਸ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ।

ਇਸੇ ਵਿਸ਼ਵ ਕੱਪ ਦੌਰਾਨ ਆਪਣਾ 18ਵਾਂ ਜਨਮ ਦਿਨ ਮਨਾਉਣ ਵਾਲੇ ਪ੍ਰਗਿਆਨੰਦਾ ਨੇ ਟਾਈਬ੍ਰੇਕ ਮੁਕਾਬਲੇ ਵਿਚ ਵਿਸ਼ਵ ਨੰਬਰ 2 ਖਿਡਾਰੀ ਯੂਨੀਈਟਿਡ ਸਟੇਟਸ ਆਫ ਅਮਰੀਕਾ ਦੇ ਫਬੀਆਨੋ ਕਰੂਆਨਾ ਨੂੰ 2.5-1.5 ਨਾਲ ਹਰਾ ਦਿੱਤਾ। ਕਲਾਸੀਕਲ ਮੁਕਾਬਲਿਆਂ ਨੂੰ ਮਿਲਾ ਕੇ ਫਾਈਨਲ ਸਕੋਰ 3.5-2.5 ਨਾਲ ਪ੍ਰਗਿਆਨੰਦਾ ਦੇ ਪੱਖ ਵਿਚ ਰਿਹਾ।

ਇਹ ਵੀ ਪੜ੍ਹੋ : ਸਟਾਰ ਖਿਡਾਰੀਆਂ ਦੇ ਅਜੀਬੋ-ਗ਼ਰੀਬ ਸ਼ੌਕ, ਜਿਨ੍ਹਾਂ ਨੂੰ ਪੂਰਾ ਕਰਨ ਲਈ ਖ਼ਰਚ ਦਿੰਦੇ ਨੇ ਲੱਖਾਂ-ਕਰੋੜਾਂ

ਦੋਵਾਂ ਵਿਚਾਲੇ ਸਭ ਤੋਂ ਪਹਿਲਾਂ 25 ਮਿੰਟ ਦੇ 2 ਰੈਪਿਡ ਮੁਕਾਬਲੇ ਬੇਨਤੀਜਾ ਰਹੇ ਅਤੇ ਸਕੋਰ 1-1 ਹੋ ਗਿਆ। ਇਸ ਤੋਂ ਬਾਅਦ 15 ਮਿੰਟ ਦੇ ਰੈਪਿਡ ਮੁਕਾਬਲੇ ਵਿਚ ਪ੍ਰਗਿਆਨੰਦਾ ਨੇ ਕਰੂਆਨਾ ਨੂੰ ਸਫੇਦ ਮੋਹਰਿਆਂ ਨਾਲ ਹਰਾਉਂਦੇ ਹੋਏ 2-1 ਨਾਲ ਬੜ੍ਹਤ ਬਣਾ ਲਈ। ਇਸ ਤਰ੍ਹਾਂ ਆਖਰੀ ਮੁਕਾਬਲੇ ’ਟ ਕਰੂਆਨਾ ’ਤੇ ਕਿਸੇ ਵੀ ਹਾਲਤ ’ਚ ਜਿੱਤ ਦਾ ਦਬਾਅ ਸੀ ਪਰ ਪ੍ਰਗਿਆਨੰਦਾ ਨੇ ਕੋਈ ਗਲਤੀ ਨਾਲ ਕਰਦੇ ਹੋਏ ਬਾਜ਼ੀ ਡਰਾਅ ਕਰਾ ਲਈ।

ਇਸ ਦੇ ਨਾਲ ਹੀ ਪ੍ਰਗਿਆਨੰਦਾ ਹੁਣ ਅਧਿਕਾਰਕ ਤੌਰ ’ਤੇ ਫਿਡੇ ਕੈਂਡੀਡੇਟ ਵਿਚ ਜਗ੍ਹਾ ਬਣਾਉਣ ਵਾਲਾ ਦੂਸਰਾ ਭਾਰਤੀ ਖਿਡਾਰੀ ਬਣ ਗਿਆ ਹੈ। ਹੁਣ ਫਾਈਨਲ ਵਿਚ ਪ੍ਰਗਿਆਨੰਦਾ ਦਾ ਮੁਕਾਬਲਾ ਵਿਸ਼ਵ ਦੇ ਨੰਬਰ 1 ਖਿਡਾਰੀ ਨਾਰਵੇ ਦੇ ਮੈਗਨਸ ਕਾਰਲਸਨ ਨਾਲ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tarsem Singh

Content Editor

Related News