ਹਾਕੀ ਵਿਸ਼ਵ ਕੱਪ: ਇਸ ਦਿਨ ਸਪੇਨ ਨਾਲ ਭਿੜੇਗਾ ਭਾਰਤ; ਟੀਮ ਕੋਲ ਇਤਿਹਾਸ ਦੁਹਰਾਉਣ ਦਾ ਮੌਕਾ

01/12/2023 12:33:27 PM

ਕਟਕ - ਭਾਰਤ ਨੇ ਆਖਰੀ ਵਾਰ 1975 ਵਿਚ ਵਿਸ਼ਵ ਕੱਪ ਜਿੱਤਿਆ ਸੀ। ਹੁਣ ਇਕ ਵਾਰ ਫਿਰ ਭਾਰਤੀ ਟੀਮ ਕੋਲ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਦੁਹਰਾਉਣ ਦਾ ਮੌਕਾ ਹੈ। ਇਸ ਤੋਂ ਪਹਿਲਾਂ 1973 ਤੇ 1971 ਵਿਚ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਸੀ। 2018 ਸੈਸ਼ਨ ਵਿਚ ਭਾਰਤੀ ਟੀਮ ਛੇਵੇਂ ਸਥਾਨ ’ਤੇ ਰਹੀ ਸੀ। 1982 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਭਾਰਤ ਪਿਛਲੀਆਂ ਓਲੰਪਿਕ ਖੇਡਾਂ ਤੋਂ ਬਾਅਦ ਤਮਗਾ ਜੇਤੂ ਦੇ ਰੂਪ ਵਿਚ ਹਾਕੀ ਵਿਸ਼ਵ ਕੱਪ ਵਿਚ ਖੇਡੇਗਾ। ਭਾਰਤ ਨੇ 2020 ਟੋਕੀਓ ਓਲੰਪਿਕ ਖੇਡਾਂ ਵਿਚ ਕਾਂਸੀ ਤਮਗਾ ਜਿੱਤ ਕੇ 41 ਸਾਲ ਦਾ ਲੰਬਾ ਇੰਤਜ਼ਾਰ ਖ਼ਤਮ ਕੀਤਾ ਸੀ।

ਇਹ ਵੀ ਪੜ੍ਹੋ: ਪਾਵਰ ਬੈਂਕ ਫਟਣ ਕਾਰਨ ਜਹਾਜ਼ 'ਚ ਲੱਗੀ ਅੱਗ, 2 ਲੋਕ ਝੁਲਸੇ, 189 ਯਾਤਰੀਆਂ ਦੀ ਜਾਨ 'ਤੇ ਬਣੀ (ਵੀਡੀਓ)

ਭਾਰਤ ਚੌਥੀ ਵਾਰ ਕਰ ਰਿਹੈ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ

ਇਹ ਚੌਥਾ ਮੌਕਾ ਹੈ ਜਦੋਂ ਭਾਰਤ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਪਹਿਲਾਂ ਭਾਰਤ ਨੇ ਸਾਲ 1982 (ਮੁੰਬਈ), 2010 (ਦਿੱਲੀ) ਤੇ 2018 (ਓਡੀਸ਼ਾ) ਵਿਚ ਤਿੰਨ ਵਾਰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਹੈ। ਕਿਸੇ ਦੇਸ਼ ਵਲੋਂ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਇਹ ਸਭ ਤੋਂ ਵੱਡੀ ਗਿਣਤੀ ਹੋਵੇਗੀ। ਵਿਸ਼ੇਸ਼ ਰੂਪ ਨਾਲ, ਭਾਰਤ ਲਗਾਤਾਰ ਦੋ ਵਾਰ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਵਾਲਾ ਪਹਿਲਾ ਦੇਸ਼ ਵੀ ਬਣ ਜਾਵੇਗਾ।

ਇਹ ਵੀ ਪੜ੍ਹੋ: ਅਮਰੀਕਾ 'ਚ ਕਸੂਤਾ ਘਿਰੀ ਭਾਰਤੀ ਮੂਲ ਦੀ ਡਾਕਟਰ, ਕਰਨਾ ਪਵੇਗਾ 18.5 ਲੱਖ ਡਾਲਰ ਦਾ ਭੁਗਤਾਨ

ਭਾਰਤ ਦੀ 18 ਮੈਂਬਰੀ ਟੀਮ

ਗੋਲਕੀਪਰ : ਪੀ.ਆਰ. ਸ਼੍ਰੀਜੇਸ਼, ਕ੍ਰਿਸ਼ਣਾ ਪਾਠਕ।
ਡਿਫੈਂਡਰ : ਜਰਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਹਰਮਨਪ੍ਰੀਤ ਸਿੰਘ (ਕਪਤਾਨ), ਵਰੁਣ ਕੁਮਾਰ,ਅਮਿਤ ਰੋਹਿਦਾਸ (ਉਪ ਕਪਤਾਨ), ਨੀਲਮ ਸੰਜੀਪ ਐਕਸ।
ਮਿਡਫੀਲਡਰ : ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਨੀਲਕਾਂਤ ਸ਼ਰਮਾ, ਸ਼ਮਸ਼ੇਰ ਸਿੰਘ, ਵਿਵੇਕ ਸਾਗਰ ਪ੍ਰਸਾਦ, ਆਕਾਸ਼ਦੀਪ ਸਿੰਘ।
ਫਾਰਵਰਡ : ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ ਸੁਖਜੀਤ ਸਿੰਘ।
ਸਟੈਂਡਬਾਏ : ਰਾਜਕੁਮਾਰ ਪਾਲ, ਜੁਗਰਾਜ ਸਿੰਘ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਘਰ 'ਚ ਸਿਲੰਡਰ ਫਟਣ ਕਾਰਨ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ ਪਤੀ-ਪਤਨੀ ਸਮੇਤ 4 ਬੱਚੇ

ਭਾਰਤ ਦਾ ਹੁਣ ਤਕ ਦਾ ਪ੍ਰੋਗਰਾਮ 

ਭਾਰਤ ਬਨਾਮ ਸਪੇਨ : 13 ਜਨਵਰੀ 2023 ਸ਼ਾਮ 7 ਵਜੇ
ਭਾਰਤ ਬਨਾਮ ਇੰਗਲੈਂਡ : 15 ਜਨਵਰੀ 2023 ਸ਼ਾਮ 7 ਵਜੇ
ਭਾਰਤ ਬਨਾਮ ਵੇਲਸ : 19 ਜਨਵਰੀ 2023 ਸ਼ਾਮ 7 ਵਜੇ

ਇਹ ਵੀ ਪੜ੍ਹੋ: ਕੈਨੇਡਾ 'ਚ 17 ਸਾਲਾ ਪੰਜਾਬੀ ਗੱਭਰੂ ਦੀ ਮੌਤ, ਕਬੱਡੀ ਦਾ ਉਭਰਦਾ ਖਿਡਾਰੀ ਸੀ ਟੇਰਨ ਸਿੰਘ


cherry

Content Editor

Related News