ਫਿਡੇ ਰੈਂਕਿੰਗ 'ਚ ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਣ ਬਣੀ ਹੰਪੀ

10/03/2019 4:45:50 PM

ਸਪੋਰਟਸ ਡੈਸਕ— ਭਾਰਤੀ ਮਹਿਲਾ ਸ਼ਤਰੰਜ ਖਿਡਾਰੀ ਕੋਨੇਰੂ ਹੰਪੀ ਗਲੋਬਲ ਸੰਸਥਾ ਐੱਫ. ਆਈ. ਡੀ. ਈ. ਦੀ ਤਾਜ਼ਾ ਰੈਂਕਿੰਗ 'ਚ ਦੁਨੀਆ ਦੀ ਤੀਜੀ ਖਿਡਾਰਣ ਬਣ ਗਈ ਹੈ। ਆਂਧਰਾ ਪ੍ਰਦੇਸ਼ ਦੀ 32 ਸਾਲਾਂ ਦੀ ਇਸ ਖਿਡਾਰੀ ਨੇ ਦੋ ਸਾਲ ਬਾਅਦ ਵਾਪਸੀ ਕਰਦੀ ਹੋਈ ਹਾਲ ਹੀ ਰੂਸ 'ਚ ਫੀਡੇ ਮਹਿਲਾ ਗ੍ਰਾਂ ਪ੍ਰੀ ਦਾ ਖਿਤਾਬ ਜਿੱਤਿਆ। ਗ੍ਰੈਂਡਮਾਸਟਰ ਹੰਪੀ ਨੂੰ ਇਸ ਤੋਂ 17 ਈ. ਐੱਲ. ਓ. ਅੰਕ ਮਿਲੇ ਅਤੇ 2577 ਦੀ ਗਲੋਬਲ ਰੇਟਿੰਗ ਨਾਲ ਤੀਜੇ ਸਥਾਨ 'ਤੇ ਪਹੁੰਚ ਗਈ ਹੈ।PunjabKesari ਹੰਪੀ ਨੇ ਆਪਣੀ ਬੇਟੀ ਅਹਾਨਾ ਦੇ ਜਨਮ ਤੋਂ ਬਾਅਦ ਦੋ ਸਾਲ ਦੀ ਬ੍ਰੇਕ ਲਈ। ਚੀਨ ਦੀ ਹਾਊ ਯਿਫਾਨ 2659 ਅੰਕਾਂ ਨਾਲ ਚੋਟੀ 'ਤੇ ਹੈ ਜਦ ਕਿ ਉਸ ਦੀ ਹਮਵਤਨ ਜੂ ਵੇਨਜਿਨ (2586 ਅੰਕ) ਨਾਲ ਦੂਜੇ ਸਥਾਨ 'ਤੇ ਹੈ। ਓਪਨ ਵਰਗ 'ਚ ਪੰਜ ਵਾਰ ਦੇ ਵਰਲਡ ਚੈਂਪੀਅਨ ਵਿਸ਼ਵਨਾਥਨ ਆਨੰਦ 2765 ਅੰਕਾਂ ਨਾਲ ਨੌਵੇਂ ਸਥਾਨ 'ਤੇ ਹੈ। ਪਿਛਲੇ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ 2876 ਅੰਕਾਂ ਨਾਲ ਦੁਨੀਆ ਦੇ ਨੰਬਰ ਇਕ ਖਿਡਾਰੀ ਬਣੇ ਹੋਏ ਹਨ।।


Related News