ਟਿਮ ਸਾਊਥੀ ਨੇ ਖਰਾਬ ਕੀਤਾ ਭਾਰਤ ਦਾ ਖੇਡ, WTC ਫਾਈਨਲ 'ਚ ਬਣਾਇਆ ਇਹ ਰਿਕਾਰਡ

Wednesday, Jun 23, 2021 - 12:46 AM (IST)

ਸਾਊਥੰਪਟਨ- ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ 5ਵੇਂ ਦਿਨ ਦਾ ਖੇਡ ਖਤਮ ਹੋ ਚੁੱਕਿਆ ਹੈ। ਪੰਜਵੇਂ ਦਿਨ ਦਾ ਖੇਡ ਖਤਮ ਹੋਣ ਤੱਕ ਭਾਰਤ ਨੇ 2 ਵਿਕਟਾਂ 'ਤੇ 64 ਦੌੜਾਂ ਬਣਾ ਲਈਆਂ ਹਨ। ਮੀਂਹ ਕਾਰਨ ਮੁਕਾਬਲੇ ਨੂੰ 6ਵੇਂ ਦਿਨ ਰਿਜਰਵ ਡੇਅ ਦੇ ਰੂਪ ਵਿਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਕਪਤਾਨ ਕੇਨ ਵਿਲੀਅਮਸਨ ਅਤੇ ਟਿਮ ਸਾਊਥੀ ਦੀ ਹਮਲਾਵਰ ਪਾਰੀ ਦੀ ਮਦਦ ਨਾਲ ਨਿਊਜ਼ੀਲੈਂਡ ਆਪਣੀ ਪਹਿਲੀ ਪਾਰੀ ਵਿਚ ਭਾਰਤ ਦੀਆਂ 217 ਦੌੜਾਂ ਦੇ ਮੁਕਾਬਲੇ 249 ਦੌੜਾਂ ਬਣਾਉਂਦੇ ਹੋਏ 32 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਮੈਚ ਦੇ ਪੰਜਵੇਂ ਦਿਨ ਨਿਊਜ਼ੀਲੈਂਡ ਦੇ ਤਿੰਨ ਦਿੱਗਜ ਖਿਡਾਰੀਆਂ ਨੇ ਆਪਣੇ ਨਾਂ ਵੱਡੇ ਰਿਕਾਰਡ ਕੀਤੇ ਹਨ।


ਟਿਮ ਸਾਊਥੀ ਦੇ 600 ਸ਼ਿਕਾਰ
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੇ ਭਾਰਤ ਦੀ ਦੂਜੀ ਪਾਰੀ ਦਾ ਪਹਿਲਾ ਵਿਕਟ ਝਟਕਾਇਆ। ਸ਼ੁਭਮਨ ਗਿੱਲ (8) ਨੂੰ ਆਊਟ ਕਰਦੇ ਹੀ ਉਹ ਨਿਊਜ਼ੀਲੈਂਡ ਦੇ ਲਈ ਅੰਤਰਰਾਸ਼ਟਰੀ ਕ੍ਰਿਕਟ ਵਿਚ 600 ਵਿਕਟਾਂ ਹਾਸਲ ਕਰਨ ਵਾਲੇ ਦੂਜੇ ਗੇਂਦਬਾਜ਼ ਬਣ ਗਏ। ਸ਼ੁਭਮਨ ਤੋਂ ਬਾਅਦ ਰੋਹਿਤ ਨੂੰ ਵੀ ਆਊਟ ਕੀਤਾ। ਹੁਣ ਤੱਕ ਸਾਊਥੀ ਨੇ 79 ਟੈਸਟ ਮੈਚਾਂ ਵਿਚ 312 ਵਿਕਟਾਂ, 143 ਵਨ ਡੇ ਵਿਚ 190 ਵਿਕਟਾਂ ਤਾਂ 83 ਟੀ-20 ਇੰਟਰਨੈਸ਼ਨਲ ਵਿਚ 99 ਵਿਕਟਾਂ ਹਾਸਲ ਕੀਤੀਆਂ।

PunjabKesari
ਵਿਲੀਅਮਸਨ ਨਿਊਜ਼ੀਲੈਂਡ ਦੇ ਦੂਜੇ ਸਭ ਤੋਂ ਸਫਲ ਟੈਸਟ ਬੱਲੇਬਾਜ਼ 
ਕਪਤਾਨ ਕੇਨ ਨੇ 177 ਗੇਂਦਾਂ ਵਿਚ 49 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਦੌਰਾਨ ਇਕ ਖਾਸ ਰਿਕਾਰਡ ਲਿਸਟ ਵਿਚ ਆਪਣਾ ਨਾਂ ਦਰਜ ਕਰਵਾਇਆ। ਉਹ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਦੀ ਲਿਸਟ ਵਿਚ ਹੁਣ ਦੂਜੇ ਨੰਬਰ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਸਾਬਕਾ ਕਪਤਾਨ ਸਟੀਫਨ ਫਲੇਮਿੰਗ ਦੇ 7172 ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡਿਆ। ਹੁਣ ਉਸਦੇ ਨਾਂ 85 ਟੈਸਟ ਵਿਚ 7178 ਦੌੜਾਂ ਦਰਜ਼ ਹੋ ਗਈਆਂ ਹਨ। ਇਸ ਲਿਸਟ ਵਿਚ ਰੋਸ ਟੇਲਰ ਦਾ ਪਹਿਲਾ ਨੰਬਰ ਹੈ। ਉਸਦੇ ਨਾਂ 7517 ਦੌੜਾਂ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News