ਭਾਰਤ ਨੇ ਯਮਨ ਨੂੰ ਗੋਲ ਰਹਿਤ ਡਰਾਅ ''ਤੇ ਰੋਕਿਆ

11/07/2017 8:39:00 AM

ਦਮਾਮ, (ਬਿਊਰੋ)— ਭਾਰਤ ਨੇ ਏ.ਐੱਫ.ਸੀ. ਅੰਡਰ-19 ਫੁੱਟਬਾਲ ਚੈਂਪੀਅਨਸ਼ਿਪ ਕੁਆਲੀਫਾਇਰਸ ਦੇ ਦੂਜੇ ਮੈਚ 'ਚ ਅੱਜ ਯਮਨ ਨੂੰ ਗੋਲ ਰਹਿਤ ਡਰਾਅ 'ਤੇ ਰੋਕਿਆ। 
ਭਾਰਤ ਨੂੰ ਪਹਿਲੇ ਮੈਚ 'ਚ ਸਾਊਦੀ ਅਰਬ ਨੇ 5-0 ਨਾਲ ਹਰਾਇਆ ਸੀ। ਹੁਣ ਭਾਰਤ ਦਾ ਸਾਹਮਣਾ ਗਰੁੱਪ ਡੀ ਦੇ ਆਖਰੀ ਮੈਚ 'ਚ ਬੁੱਧਵਾਰ ਨੂੰ ਤੁਰਕਮੇਨਿਸਤਾਨ ਨਾਲ ਹੋਵੇਗਾ। ਗਰੁੱਪ ਦੀਆਂ 10 ਜੇਤੂ ਟੀਮਾਂ ਅਤੇ ਪੰਜ ਦੂਜੇ ਸਥਾਨ ਦੀਆਂ ਟੀਮਾਂ ਏ.ਐੱਫ.ਸੀ. ਅੰਡਰ 19 ਚੈਂਪੀਅਨਸ਼ਿਪ ਦਾ ਫਾਈਨਲ ਖੇਡਣਗੀਆਂ।


Related News