ਇੰਡੀਆ ਓਪਨ : ਸਿੰਧੂ ਨੇ ਮਾਰਿਨ ਨੂੰ ਹਰਾ ਕੇ ਆਪਣੇ ਨਾਂ ਕੀਤਾ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ

04/02/2017 7:45:45 PM

 ਨਵੀਂ ਦਿੱਲੀ— ਰਿਓ ਓਲੰਪਿਕ ਦਾ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਅਤੇ ਸੋਨੇ ਦਾ ਤਮਗਾ ਜੇਤੂ ਕੈਲੋਲਿਨਾ ਮਾਰਿਨ ''ਚ ਇੰਡੀਆ ਓਪਨ ਸੁਪਰ ਸੀਰੀਜ਼ ਦਾ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਸੀ। ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਨੇ ਅੱਜ ਇੱਥੇ ਓਲੰਪਿਕ ਚੈਂਪੀਅਨ ਕੈਰੋਲੀਨਾ ਮਾਰਿਨ ਨੂੰ 21-19, 21-16 ਨਾਲ ਹਰਾ ਕੇ ਇੰਡੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਸਿੰਗਲ ਖਿਤਾਬ ਆਪਣੇ ਨਾਂ ਕਰ ਲਿਆ ਹੈ।

ਦੱਸਣਯੋਗ ਹੈ ਕਿ ਪੀ. ਵੀ. ਸਿੰਧੂ ਨੇ ਸੇਮੀਫਾਈਨਲ ਮੁਕਾਬਲੇ ''ਚ ਦੁਨੀਆ ਦੀ ਚੌਥੀ ਨੰਬਰ ਦੀ ਕੋਰਿਆਈ ਖਿਡਾਰੀ ਸੁੰਗ ਜਿ ਹੁਨ ਨੂੰ ਹਰਾ ਕੇ ਫਾਈਨਲ ''ਚ ਥਾਂ ਬਣਾਈ ਸੀ। ਉਨ੍ਹਾਂ ਨੇ ਹੁਨ ਨੂੰ 21-18,14-21,21-14 ਨਾਲ ਹਰਾਇਆ ਸੀ।

 

Related News