ਭਾਰਤ-ਨਿਊਜ਼ੀਲੈਂਡ ਕ੍ਰਿਕਟ ਮੈਚ ''ਤੇ ਕਰੋੜਾਂ ਦਾ ਸੱਟਾ ਫੜਿਆ

02/06/2020 12:12:22 AM

ਜੈਪੁਰ- ਜੈਪੁਰ ਦੇ ਕਰਧਨੀ ਥਾਣਾ ਖੇਤਰ ਦੀ ਪੁਲਸ ਨੇ ਭਾਰਤ-ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਵਨ ਡੇ ਮੈਚ 'ਤੇ ਕਰੋੜਾਂ ਰੁਪਏ ਦਾ ਸੱਟਾ ਲਾਉਂਦੇ 4 ਸਟੋਰੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 11 ਮੋਬਾਇਲ, ਸੈੱਟਅਪ ਬਾਕਸ ਅਤੇ 26 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ। ਪੁਲਸ ਨੂੰ ਸੂਚਨਾ ਮਿਲੀ ਕਿ ਕਰਧਨੀ ਵਿਚ ਇਕ ਮਕਾਨ 'ਚ ਆਨਲਾਈਨ ਸੱਟਾ ਲਾਇਆ ਜਾ ਰਿਹਾ ਹੈ। ਇਸ 'ਤੇ ਪੁਲਸ ਨੇ ਕ੍ਰਿਸ਼ਣਾ ਕੁੰਜ ਕਾਲਵਾ ਰੋਡ ਪਹੁੰਚ ਕੇ ਪਤਾ ਕੀਤਾ ਤਾਂ ਜਾਣਕਾਰੀ ਮਿਲੀ ਕਿ ਇਕ ਕਿਰਾਏ ਦੇ ਫਲੈਟ 'ਤੇ ਸੀਕਰ ਵੱਲ ਕੁਝ ਲੋਕ ਆਨਲਾਈਨ ਸੱਟੇ ਦਾ ਕੰਮ ਕਰ ਰਹੇ ਹਨ।
ਇਸ ਮਾਮਲੇ ਵਿਚ ਜੈਪੁਰ ਨਿਵਾਸੀ ਸੁਰਿੰਦਰ ਸਿੰਘ ਪ੍ਰਤਾਪ, ਮੋਹਿਤ ਸੈਣੀ, ਪੰਕਜ ਸ਼ਰਮਾ, ਖੋ ਨਾਗੋਰੀਆਨ ਨਿਵਾਸੀ ਵਿਨੋਦ ਧਨਵਾਸੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਸੱਟੇ ਦੇ ਉਪਕਰਨ, 11 ਮੋਬਾਇਲ, ਹਿਸਾਬ ਦੀਆਂ ਡਾਇਰੀਆਂ, ਇਕ ਲਗਜ਼ਰੀ ਕਾਰ ਅਤੇ ਪਾਵਰ ਬੈਂਕ ਜ਼ਬਤ ਕੀਤੀ। ਜ਼ਬਤ ਡਾਇਰੀਆਂ 'ਚ ਆਨਲਾਈਨ ਸੱਟੇ ਦਾ ਕਰੋੜਾਂ ਰੁਪਏ ਦਾ ਹਿਸਾਬ ਵੀ ਮਿਲਿਆ ਹੈ।

 

Gurdeep Singh

Content Editor

Related News