ਭਾਰਤ ਤਿਆਰੀ ਨਾਲ ਆਇਆ ਹੋਵੇਗਾ : ਮੈਕੁਲਮ

Thursday, Jun 12, 2025 - 10:39 PM (IST)

ਭਾਰਤ ਤਿਆਰੀ ਨਾਲ ਆਇਆ ਹੋਵੇਗਾ : ਮੈਕੁਲਮ

ਲੰਡਨ, (ਭਾਸ਼ਾ)- ਇੰਗਲੈਂਡ ਦੇ ਮੁੱਖ ਕੋਚ ਬ੍ਰੈਂਡਮ ਮੈਕੁਲਮ ਦਾ ਮੰਨਣਾ ਹੈ ਕਿ ਭਾਰਤ 5 ਟੈਸਟ ਮੈਚਾਂ ਦੀ ਲੜੀ ਲਈ ਚੰਗ ਤਿਆਰੀ ਅਤੇ ਆਤਮਵਿਸ਼ਵਾਸ ਨਾਲ ਆਇਆ ਹੋਵੇਗਾ ਪਰ ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਸਾਡੇ ਖਿਡਾਰੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ‘ਇਕ ਟੈਸਟ ਟੀਮ ਦੇ ਰੂਪ ’ਚ ਅਸੀਂ ਕਿੱਥੇ ਪਹੁੰਚਣਾ ਚਾਹੁੰਦੇ ਹਾਂ।’

ਭਾਰਤ 20 ਜੂਨ ਤੋਂ ਲੀਡਜ਼ ਵਿੱਚ ਇੰਗਲੈਂਡ ਵਿਰੁੱਧ 5 ਮੈਚਾਂ ਦੀ ਲੜੀ ਨਾਲ ਆਪਣਾ ਨਵਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਚੱਕਰ ਸ਼ੁਰੂ ਕਰੇਗਾ। ਮੈਕੁਲਮ ਨੇ ਕਿਹਾ ਕਿ ਇਹ ਇੱਕ ਸ਼ਾਨਦਾਰ ਕ੍ਰਿਕਟ ਖੇਡਣ ਵਾਲਾ ਦੇਸ਼ ਹੈ, ਜੋ ਇੱਥੇ ਬਹੁਤ ਉਮੀਦਾਂ ਨਾਲ ਆਇਆ ਹੋਵੇਗਾ ਅਤੇ ਅਸੀਂ ਉਨ੍ਹਾਂ ਦੀ ਚੁਣੌਤੀ ਲਈ ਤਿਆਰ ਹਾਂ।

ਇੰਗਲੈਂਡ ਨੇ ਹਾਲ ਹੀ ਵਿੱਚ 6 ਮੈਚਾਂ ਦੀ ਚਿੱਟੀ ਗੇਂਦ ਦੀ ਲੜੀ ਵਿੱਚ ਵੈਸਟਇੰਡੀਜ਼ ਨੂੰ ਹਰਾਇਆ ਸੀ। ਹੁਣ ਉਨ੍ਹਾਂ ਦਾ ਧਿਆਨ ਲਾਲ ਗੇਂਦ ਦੇ ਫਾਰਮੈਟ 'ਤੇ ਹੈ ਕਿਉਂਕਿ ਉਹ ਇਸ ਸਾਲ ਦੇ ਅੰਤ ਵਿੱਚ ਭਾਰਤ ਅਤੇ ਐਸ਼ੇਜ਼ ਲਈ ਤਿਆਰੀ ਕਰ ਰਹੇ ਹਨ। ਮੈਕੁਲਮ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਖਿਡਾਰੀ ਤਾਜ਼ਾ ਰਹਿਣ। ਅਸੀਂ ਜਾਣਦੇ ਹਾਂ ਕਿ ਅਸੀਂ ਇੱਕ ਟੈਸਟ ਟੀਮ ਦੇ ਰੂਪ ਵਿੱਚ ਕਿੱਥੇ ਪਹੁੰਚਣਾ ਚਾਹੁੰਦੇ ਹਾਂ।


author

Rakesh

Content Editor

Related News