IND vs WI 3rd ODI : ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
Saturday, Oct 03, 2026 - 02:02 PM (IST)
ਸਪੋਰਟਸ ਡੈਸਕ– ਭਾਰਤ ਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਤੇ ਤੀਜਾ ਮੈਚ ਅੱਜ ਨਿਊ ਚੰਡੀਗੜ੍ਹ ਦੇ ਪੀਸੀਏ ਕ੍ਰਿਕਟ ਸਟੇਡੀਅਮ ਵਿਖੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲੇ ਦੋ ਮੈਚਾਂ ’ਚ ਜਿੱਤ ਹਾਸਲ ਕਰਕੇ ਕਲੀਨ ਸਵੀਪ ਦੀ ਦਹਿਲੀਜ਼ ’ਤੇ ਖੜ੍ਹੀ ਭਾਰਤੀ ਟੀਮ ਨੂੰ ਵੈਸਟਇੰਡੀਜ਼ ਖਿਲਾਫ ਹੋਣ ਵਾਲੇ ਤੀਜੇ ਤੇ ਆਖਰੀ ਵਨ ਡੇ ਮੈਚ ’ਚ ਆਪਣੀ ਗੇਂਦਬਾਜ਼ੀ ਦੀ ਗੁੱਥੀ ਸੁਲਝਾਉਣੀ ਪਵੇਗੀ, ਜਿਸ ’ਚ ਅਨੁਭਵੀ ਰਵਿੰਦਰ ਜਡੇਜਾ ਦੇ ਪ੍ਰਦਰਸ਼ਨ ’ਤੇ ਨਜ਼ਰਾਂ ਰਹਿਣਗੀਆਂ।
ਭਾਰਤ ਦੀ ਪਲੇਇੰਗ ਇਲੈਵਨ
ਰੋਹਿਤ ਸ਼ਰਮਾ, ਸ਼ੁਭਮਨ ਗਿੱਲ (ਕਪਤਾਨ), ਵਿਰਾਟ ਕੋਹਲੀ, ਰੁਤੁਰਾਜ ਗਾਇਕਵਾੜ, ਕੇਐਲ ਰਾਹੁਲ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਨਮਨ ਧੀਰ, ਅੰਸ਼ੁਲ ਕੰਬੋਜ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਗੁਰਨੂਰ ਬਰਾੜ
ਵੈਸਟਇੰਡੀਜ਼ ਦੀ ਪਲੇਇੰਗ ਇਲੈਵਨ
ਜੌਨ ਕੈਂਪਬੈਲ, ਜਵੇਲ ਐਂਡਰਿਊ, ਸ਼ਾਈ ਹੋਪ (ਕਪਤਾਨ/ਵਿਕਟਕੀਪਰ), ਆਮਿਰ ਜੰਗੂ, ਸ਼ੇਰਫੇਨ ਰਦਰਫੋਰਡ, ਕੀਮੋ ਪਾਲ, ਮੈਥਿਊ ਫੋਰਡ, ਗੁਡਾਕੇਸ਼ ਮੋਤੀ, ਅਲਜ਼ਾਰੀ ਜੋਸਫ਼, ਵਿਟੇਲ ਲੌਸ, ਜੈਡੇਨ ਸੀਲਸ।
