ਭਾਰਤ ਦੇ ਲਿਆਨ ਮੇਂਦੋਂਸਾ ਨੇ ਜਿੱਤਿਆ ਵੇਜਰਕੇਪਜੋ ਸ਼ਤਰੰਜ ਟੂਰਨਾਮੈਂਟ
Wednesday, May 05, 2021 - 09:59 PM (IST)

ਬੁਡਾਪੇਸਟ (ਹੰਗਰੀ) (ਨਿਕਲੇਸ਼ ਜੈਨ)- ਕੁੱਝ ਦਿਨ ਪਹਿਲਾਂ ਹੀ ਭਾਰਤ ਦੇ 67 ਗਰੈਂਡ ਮਾਸਟਰ ਬਣੇ 15 ਸਾਲ ਦੇ ਲਿਆਨ ਮੇਂਦੋਂਸਾ ਨੇ ਵੇਜਰਕੇਪਜੋ ਸ਼ਤਰੰਜ ਟੂਰਨਾਮੈਂਟ ਜਿੱਤ ਕੇ ਆਪਣੇ ਵੱਧਦੇ ਕੱਦ ਦੀ ਪਛਾਣ ਦਿੱਤੀ ਅਤੇ ਆਪਣੀ ਰੇਟਿੰਗ ਨੂੰ 2550 ਦੇ ਪਾਰ ਪਹੁੰਚਾ ਦਿੱਤਾ।
ਇਹ ਖ਼ਬਰ ਪੜ੍ਹੋ- ਸ਼ਾਕਿਬ ਅਤੇ ਮੁਸਤਾਫਿਜੁਰ ਨੂੰ ਕੁਆਰੰਟਾਈਨ ’ਚ ਨਹੀਂ ਮਿਲੇਗੀ ਛੋਟ
ਆਨ ਦਿ ਬੋਰਡ ਖੇਡੇ ਗਏ ਇਸ ਮੁਕਾਬਲੇ ’ਚ 5 ਦੇਸ਼ਾਂ ਦੇ 10 ਖਿਡਾਰੀਆਂ ’ਚ ਕੁਲ 9 ਰਾਊਂਡ ਰਾਬਿਨ ਮੁਕਾਬਲੇ ਖੇਡੇ ਗਏ ਅਤੇ ਇਸ ’ਚ 2566 ਦਾ ਪ੍ਰਦਰਸ਼ਨ ਕਰਦੇ ਹੋਏ ਲਿਆਨ ਨੇ 7 ਜਿੱਤ ਅਤੇ 2 ਡਰਾਅ ਨਾਲ 8 ਅੰਕ ਬਣਾ ਕੇ ਖਿਤਾਬ ਆਪਣੇ ਨਾਮ ਕੀਤਾ। ਇਸ ਦੌਰਾਨ ਟਾਈਟਲ ਖਿਡਾਰੀਆਂ ’ਚ ਉਨ੍ਹਾਂ ਨੇ ਹੰਗਰੀ ਦੀ ਟੇਰਬੇ ਸੂਜਸਨਨਾ ਅਤੇ ਏਵਰਥ ਕਹਨ ਨੂੰ ਅਤੇ ਇੰਗਲੈਂਡ ਦੇ ਮਾਰਕ ਲਿਏਲ ’ਤੇ ਜਿੱਤ ਦਰਜ ਕੀਤੀ, ਜਦੋਂਕਿ ਹੰਗਰੀ ਦੇ ਜਕਬ ਅੱਟੀਲਾ ਅਤੇ ਅਰੋਨ ਪਾਸਤੀ ਨਾਲ ਬਾਜ਼ੀ ਡਰਾਅ ਖੇਡੀ। 9 ਰਾਊਂਡ ਤੋਂ ਬਾਅਦ ਲਿਆਨ 8 ਅੰਕ ਬਣਾ ਕੇ ਪਹਿਲੇ, ਹੰਗਰੀ ਦੇ ਅਰੋਨ ਪਾਸਤੀ 6 ਅੰਕ ਬਣਾ ਕੇ ਦੂਜੇ ਅਤੇ ਫੋਰਗਕਸ ਅੱਟੀਲਾ 5.5 ਅੰਕ ਬਣਾ ਕੇ ਤੀਜੇ ਸਥਾਨ ’ਤੇ ਰਹੇ।
ਇਹ ਖ਼ਬਰ ਪੜ੍ਹੋ- IPL 2021 'ਚ ਛੱਕੇ ਲਗਾਉਣ ਵਿਚ ਚੇਨਈ ਦੀ ਟੀਮ ਹੈ ਅੱਗੇ, ਦੇਖੋ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।