ਭਾਰਤ ਅਜੇ ਵਿਸ਼ਵ ਕੱਪ ਲਈ ਤਿਆਰ ਨਹੀਂ : ਵਿਰਾਟ

Wednesday, Jul 18, 2018 - 10:32 PM (IST)

ਲੰਡਨ— ਇੰਗਲੈਂਡ ਤੋਂ ਵਨ ਡੇ ਸੀਰੀਜ਼ 'ਚ ਮਿਲੀ 1-2 ਨਾਲ ਹਾਰ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਭਾਰਤ 2019 'ਚ ਇੰਗਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ ਲਈ ਅਜੇ ਤਿਆਰ ਨਹੀਂ ਹੈ। ਵਿਰਾਟ ਦਾ ਕਹਿਣਾ ਹੈ ਕਿ ਭਾਰਤੀ ਖਿਡਾਰੀਆਂ ਨੂੰ ਹੁਣ ਤੋਂ ਲੈ ਕੇ ਵਿਸ਼ਵ ਕੱਪ ਤਕ ਕੁਝ ਚੀਜ਼ਾਂ ਲਈ ਸਾਵਧਾਨ ਰਹਿਣਾ ਹੈ ਤੇ ਟੀਮ 'ਚ ਠੀਕ ਸੰਤੁਲਨ ਲਿਆਉਣਾ ਹੈ। ਸੀਰੀਜ਼ 1-2 ਨਾਲ ਗੁਆਉਣ ਤੋਂ ਬਾਅਦ ਵਿਰਾਟ ਨੇ ਕਿਹਾ ਕਿ ਭਾਰਤੀ ਟੀਮ ਨੂੰ ਅਗਲੇ 12 ਮਹੀਨਿਆਂ 'ਚ ਆਪਣੇ ਪ੍ਰਦਰਸ਼ਨ ਨੂੰ ਸੁਧਾਰਨਾ ਹੋਵੇਗਾ। ਟੀਮ ਦੀ ਕਮਜ਼ੋਰੀਆਂ 'ਤੇ ਵਿਰਾਟ ਨੇ ਇਮਾਨਦਾਰੀ ਦੇ ਨਾਲ ਸਵੀਕਾਰ ਕਰਦੇ ਹੋਏ ਕਿਹਾ ਕਿ ਕੁਝ ਕਮਜ਼ੋਰੀਆਂ ਹਨ ਤੇ ਹਰ ਟੀਮ ਇਸ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਆਪਣੀ ਕਮਜ਼ੋਰੀਆਂ ਨੂੰ ਦੂਰ ਕਰੇ। ਹਰ ਟੀਮ ਠੀਕ ਸੰਤੁਲਨ ਦੀ ਭਾਲ 'ਚ ਹੈ। ਇਸ ਤਰ੍ਹਾਂ ਦੀ ਸੀਰੀਜ਼ ਤੇ ਇਸ ਤਰ੍ਹਾਂ ਦੀ ਹਾਰ ਤੋਂ ਪਤਾ ਲੱਗੇਗਾ ਕਿ ਸਾਨੂੰ ਕੀ ਕਰਨ ਦੀ ਜ਼ਰੂਰਤ ਤੇ ਵਿਸ਼ਵ ਕੱਪ ਆਉਣ ਦੇ ਸਮੇਂ ਤਕ ਸਭ ਕੁਝ ਠੀਕ ਕਰ ਲੈਣਾ ਹੋਵੇਗਾ। ਭਾਰਤੀ ਕਪਤਾਨ ਨਾਲ ਹੀ ਜੇਤੂ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇੰਗਲੈਂਡ ਨੇ ਹੁਣ ਸਾਰੇ ਫਾਰਮੈਟਾਂ 'ਚ ਵਧੀਆ ਪ੍ਰਦਰਸ਼ਨ ਕੀਤਾ ਤੇ ਉਹ ਜਿੱਤ ਦੇ ਹੱਕਦਾਰ ਸੀ। ਇੰਗਲੈਂਡ ਵਰਗੀ ਟੀਮ ਖਿਲਾਫ ਸਾਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੁੰਦਾ ਹੈ।


Related News