ਭਾਰਤ ਨੇ ਸੈਮੀਫਾਈਨਲ 'ਚ SA ਨੂੰ 6-3 ਨਾਲ ਹਰਾਇਆ, ਮਹਿਲਾ ਹਾਕੀ 5s ਵਿਸ਼ਵ ਕੱਪ ਦੇ ਫਾਈਨਲ 'ਚ ਬਣਾਈ ਜਗ੍ਹਾ

Saturday, Jan 27, 2024 - 01:30 AM (IST)

ਸਪੋਰਟਸ ਡੈਸਕ- ਭਾਰਤੀ ਮਹਿਲਾ ਹਾਕੀ ਟੀਮ ਨੇ ਮਸਕਟ ਵਿਖੇ ਖੇਡੇ ਜਾ ਰਹੇ ਮਹਿਲਾ ਵਿਸ਼ਵ ਕੱਪ 'ਚ ਕੁਆਰਟਰ ਫਾਈਨਲ ਵਾਲੀ ਫਾਰਮ ਜਾਰੀ ਰੱਖਦੇ ਹੋਏ ਮਹਿਲਾ ਹਾਕੀ 5s ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਦੱਖਣੀ ਅਫਰੀਕਾ ਨੂੰ 6-3 ਨਾਲ ਹਰਾ ਕੇ ਵਿਸ਼ਵ ਕੱਪ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। 

ਦੱਖਣੀ ਅਫਰੀਕਾ ਨੇ ਮੈਚ ਦੀ ਸ਼ੁਰੂਆਤ ਰੱਖਿਆਤਮਕ ਤਰੀਕੇ ਨਾਲ ਕੀਤੀ ਤੇ ਗੋਲ ਕਰਨ ਦੀ ਉਡੀਕ ਕੀਤੀ। ਉਨ੍ਹਾਂ ਨੂੰ ਇਕ ਮੌਕਾ ਵੀ ਮਿਲਿਆ ਸੀ, ਪਰ ਭਾਰਤੀ ਗੋਲਕੀਪਰ ਰਜਨੀ ਨੇ ਚੁਸਤੀ ਦਿਖਾਉਂਦੇ ਹੋਏ ਗੋਲ ਹੋਣ ਤੋਂ ਬਚਾ ਲਿਆ। ਭਾਰਤੀ ਟੀਮ ਨੂੰ ਸ਼ੁਰੂਆਤ 'ਚ ਗੋਲ ਕਰਨ ਦੇ ਮੌਕੇ ਨਹੀਂ ਮਿਲ ਰਹੇ ਸਨ, ਪਰ ਦੱਖਣੀ ਅਫਰੀਕਾ ਵੱਲੋਂ ਟੇਸ਼ਾਂ ਡੇ ਲਾ ਰੇ ਨੇ ਪਹਿਲਾ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾ ਦਿੱਤੀ। 

ਇਹ ਵੀ ਪੜ੍ਹੋ - ਰੋਹਿਤ ਸ਼ਰਮਾ ਹੋਇਆ ਇਸ 'Elite' ਕਲੱਬ 'ਚ ਸ਼ਾਮਲ, ਗਾਂਗੁਲੀ ਨੂੰ ਪਛਾੜ ਕੇ ਹਾਸਲ ਕੀਤਾ ਇਹ ਮੁਕਾਮ

ਇਸ ਤੋਂ ਬਾਅਦ ਭਾਰਤੀ ਖਿਡਾਰਨ ਰੁਤੁਜਾ ਦਾਦਾਸੋ ਪਿਸਲ ਨੇ ਸਕੋਰ ਬਰਾਬਰ ਦੀ ਕੋਸ਼ਿਸ਼ ਕੀਤੀ, ਪਰ ਉਹ ਗੋਲ ਕਰਨ ਤੋਂ ਖੁੰਝ ਗਈ। ਪਰ ਭਾਰਤ ਵੱਲੋਂ ਅਕਸ਼ਤਾ ਨੇ ਪਹਿਲਾ ਗੋਲ ਕਰ ਕੇ ਸਕੋਰ ਬਰਾਬਰੀ 'ਤੇ ਲਿਆ ਦਿੱਤਾ। ਹਾਲਾਂਕਿ ਇਹ ਬਰਾਬਰੀ ਵੀ ਜ਼ਿਆਦਾ ਦੇਰ ਤੱਕ ਨਹੀਂ ਟਿਕੀ ਤੇ ਅਫਰੀਕੀ ਟੀਮ ਦੀ ਕਪਤਾਨ ਟੋਨੀ ਮਾਰਕਸ ਨੇ ਗੋਲ ਕਰ ਕੇ ਆਪਣੀ ਟੀਮ ਨੂੰ ਫਿਰ ਤੋਂ ਬੜ੍ਹਤ ਦਿਵਾ ਦਿੱਤੀ। ਇਸ ਤੋਂ ਬਾਅਦ ਭਾਰਤੀ ਖਿਡਾਰਨ ਮਾਰਿਆਨਾ ਕੁਜੁਰ ਨੇ ਇਕ ਹੋਰ ਗੋਲ ਕਰ ਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। 

ਇਸ ਤੋਂ ਬਾਅਦ ਦੂਜੇ ਹਾਫ 'ਚ ਦੱਖਣੀ ਅਫਰੀਕਾ ਨੇ ਕਈ ਕੋਸ਼ਿਸ਼ਾਂ ਕੀਤੀਆਂ, ਪਰ ਭਾਰਤੀ ਖਿਡਾਰਨਾਂ ਨੇ ਮੁਸਤੈਦੀ ਨਾਲ ਉਨ੍ਹਾਂ ਨੂੰ ਗੋਲ ਕਰਨ ਤੋਂ ਰੋਕਿਆ। ਉੱਥੇ ਹੀ ਭਾਰਤੀ ਖਿਡਾਰਨਾਂ ਨੇ ਇਕ ਤੋਂ ਬਾਅਦ ਇਕ ਗੋਲ ਕਰ ਕੇ ਸਕੋਰ 6-2 ਕਰ ਦਿੱਤਾ। ਮੈਚ ਦੇ ਆਖ਼ਰੀ ਪਲਾਂ 'ਚ ਦੱਖਣੀ ਅਫਰੀਕਾ ਵੱਲੋਂ ਡਰਕੀ ਕੈਂਬਰਲੇਨ ਨੇ ਤੀਜਾ ਗੋਲ ਕੀਤਾ, ਪਰ ਭਾਰਤੀ ਟੀਮ ਨੇ 6-3 ਨਾਲ ਮੁਕਾਬਲੇ 'ਚ ਜਿੱਤ ਹਾਸਲ ਕਰ ਲਈ। 

ਇਹ ਵੀ ਪੜ੍ਹੋ- ਰਣਜੀ ਟ੍ਰਾਫੀ 'ਚ ਤਨਮੈ ਅਗਰਵਾਲ ਠੋਕੀ ਸਭ ਤੋਂ ਤੇਜ਼ 'Triple' Century, ਤੋੜੇ ਸਾਰੇ ਰਿਕਾਰਡ

ਇਸ ਤੋਂ ਪਹਿਲਾਂ ਕੁਆਰਟਰ ਫਾਈਨਲ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 11-0 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ, ਜਿੱਥੇ ਉਸ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਮਹਿਲਾ ਹਾਕੀ 5s ਵਿਸ਼ਵ ਕੱਪ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਮਹਿਲਾ ਹਾਕੀ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ 28 ਜਨਵਰੀ ਨੂੰ ਖੇਡਿਆ ਜਾਵੇਗਾ, ਜਿੱਥੇ ਭਾਰਤੀ ਮਹਿਲਾਵਾਂ ਨੀਦਰਲੈਂਡ ਨਾਲ ਖਿਤਾਬ ਲਈ ਭਿੜਨਗੀਆਂ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Harpreet SIngh

Content Editor

Related News