ਪੰਜਾਬ ਰੋਡਵੇਜ਼ 'ਚ ਮਹਿਲਾ ਦਾ ਕੰਡਕਟਰ ਨਾਲ ਪੈ ਗਿਆ ਪੰਗਾ, ਘਰੋਂ ਬੰਦੇ ਬੁਲਾ ਕੀਤੀ ਕੁੱਟ-ਮਾਰ

Tuesday, Jan 21, 2025 - 06:01 PM (IST)

ਪੰਜਾਬ ਰੋਡਵੇਜ਼ 'ਚ ਮਹਿਲਾ ਦਾ ਕੰਡਕਟਰ ਨਾਲ ਪੈ ਗਿਆ ਪੰਗਾ, ਘਰੋਂ ਬੰਦੇ ਬੁਲਾ ਕੀਤੀ ਕੁੱਟ-ਮਾਰ

ਗੁਰਦਾਸਪੁਰ/ਬਟਾਲਾ (ਗੁਰਪ੍ਰੀਤ)- ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ 'ਚ ਉਸ ਵੇਲੇ ਹੰਗਾਮਾ ਹੋਇਆ ਜਦੋਂ ਇੱਕ ਸਰਕਾਰੀ ਬੱਸ 'ਚ ਮਹਿਲਾ ਦੀ ਬਹਿਸ ਹੋ ਗਈ। ਬਹਿਸ ਇੰਨੀ ਵੱਧ ਗਈ ਕਿ ਇਹ ਝਗੜੇ ਦਾ ਰੂਪ ਧਾਰਨ ਕਰ ਗਈ, ਜਿਸ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।  ਜਾਣਕਾਰੀ ਮੁਤਾਬਕ ਮਹਿਲਾ ਨੇ ਦੱਸਿਆ ਕਿ ਉਸ ਨੇ ਬੱਸ ਸਟੈਂਡ ਤੋਂ ਉਮਰਪੁਰੇ ਉਤਰਨਾ ਸੀ ਜਿਸ ਬਾਰੇ ਉਸ ਨੇ ਪਹਿਲਾਂ ਹੀ ਕੰਡਕਟਰ ਨੂੰ ਪੁੱਛਿਆ ਹੋਇਆ ਸੀ।  ਜਦੋਂ ਬੱਸ ਸੁੱਖਾ ਸਿੰਘ ਚੌਂਕ ਵਿਖੇ ਪਹੁੰਚੀ ਤਾਂ ਉੱਥੇ ਕੰਡਕਟਰ ਨੇ ਉਸ ਨੂੰ ਜ਼ਬਰੀ ਬੱਸ ਤੋਂ ਥੱਲੇ ਸੁੱਟ ਦਿੱਤਾ, ਜਿਸ ਕਾਰਨ ਉਸਦੇ ਸੱਟਾਂ ਲੱਗ ਗਈਆਂ ।

ਇਹ ਵੀ ਪੜ੍ਹੋ- ਪੰਜਾਬ ਦੇ ਰੇਲ ਯਾਤਰੀ ਧਿਆਨ ਦੇਣ! ਰੱਦ ਹੋਈਆਂ ਇਹ ਟਰੇਨਾਂ

ਦੂਸਰੇ ਪਾਸੇ ਮਹਿਲਾ ਦੇ ਪਤੀ ਨੇ ਕਿਹਾ ਕਿ ਉਹ ਪੈਦਲ ਆਪਣੇ ਘਰ ਤੋਂ ਨੌਕਰੀ 'ਤੇ ਜਾ ਰਿਹਾ ਸੀ। ਜਦੋਂ ਉਸ ਨੇ ਦੇਖਿਆ ਕਿ ਉਸਦੀ ਪਤਨੀ ਥੱਲੇ ਡਿੱਗੀ ਪਈ ਹੈ ਤਾਂ ਉਸ ਨੇ ਤੁਰੰਤ ਕੰਡਕਟਰ ਨੂੰ ਪੁੱਛਿਆ ਕਿ ਉਸ ਨੇ ਇੰਝ ਕਿਉਂ ਕੀਤਾ ਹੈ। ਇਸ 'ਤੇ ਕੰਡਕਟਰ ਨੇ ਮੇਰੇ ਨਾਲ ਵੀ ਹੱਥੋਪਾਈ ਕੀਤੀ ਅਤੇ ਮੇਰੇ ਹੱਥ 'ਤੇ ਦੰਦੀ ਵੱਢ ਦਿੱਤੀ। ਇਸ ਦੇ ਨਾਲ ਹੀ ਉਸ ਦੀ ਪੱਗ ਵੀ ਲੱਥ ਗਈ।

PunjabKesari

ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ

ਉਨ੍ਹਾਂ ਦੱਸਿਆ ਕਿ ਜਦੋਂ ਇਹ ਸਾਰਾ ਝਗੜਾ ਚੱਲ ਰਿਹਾ ਸੀ ਤਾਂ ਨੇੜਿਓਂ ਨਿਹੰਗ ਸਿੰਘ ਲੰਘ ਰਹੇ ਸੀ, ਜਿਨ੍ਹਾਂ ਨੇ ਮੇਰੀ ਦਸਤਾਰ ਲੱਥੀ ਵੇਖ ਕੇ ਮੇਰਾ ਸਾਥ ਦਿੱਤਾ। ਦੂਸਰੇ ਪਾਸੇ ਬੱਸ ਦੇ ਕੰਡਕਟਰ ਨੇ ਕਿਹਾ ਕਿ ਸਾਡਾ ਸਟੋਪੇਜ ਪਹਿਲਾਂ ਹੀ ਮਹਿਤਾ ਚੌਂਕ ਬਣਦਾ ਹੈ ਜੋ ਬਟਾਲਾ ਤੋਂ 18 ਕਿਲੋਮੀਟਰ ਦੂਰ ਹੈ। ਇਹ ਮਹਿਲਾ ਪਤਾ ਨਹੀਂ ਸਾਡੇ ਨਾਲ ਸ਼ਾਇਦ ਕੋਈ ਰੰਜਿਸ਼ ਰੱਖਦੀ ਸੀ ਕਿ ਇਕ ਮਿੰਟ 'ਚ ਹੀ ਸਾਰੇ ਲੋਕ ਉਥੇ ਇਕੱਠੇ ਹੋ ਗਏ ਤੇ ਮੇਰੇ ਨਾਲ ਮਾਰ ਕੁਟਾਈ ਸ਼ੁਰੂ ਕਰ ਦਿੱਤੀ । 

ਇਹ ਵੀ ਪੜ੍ਹੋ- ਪੰਜਾਬ 'ਚ ਅਗਲੇ 24 ਘੰਟੇ ਭਾਰੀ, ਮੌਸਮ ਵਿਭਾਗ ਵੱਲੋਂ ਜਾਰੀ ਹੋਇਆ ਅਲਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News