ਪੰਜਾਬ ਦੇ 6 ਜ਼ਿਲ੍ਹਿਆਂ ''ਚ ਲੱਗਣ ਜਾ ਰਿਹੈ ਵੱਡਾ ਪ੍ਰਾਜੈਕਟ! 5 ਹਜ਼ਾਰ ਏਕੜ ਜ਼ਮੀਨ ਹੋਵੇਗੀ ਐਕਵਾਇਰ

Thursday, Jan 30, 2025 - 01:58 PM (IST)

ਪੰਜਾਬ ਦੇ 6 ਜ਼ਿਲ੍ਹਿਆਂ ''ਚ ਲੱਗਣ ਜਾ ਰਿਹੈ ਵੱਡਾ ਪ੍ਰਾਜੈਕਟ! 5 ਹਜ਼ਾਰ ਏਕੜ ਜ਼ਮੀਨ ਹੋਵੇਗੀ ਐਕਵਾਇਰ

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਜਲੰਧਰ, ਲੁਧਿਆਣਾ ਸਮੇਤ 6 ਜ਼ਿਲ੍ਹਿਆਂ ਵਿਚ ਹਾਊਸਿੰਗ ਪ੍ਰਾਜੈਕਟ ਲਗਾਉਣ ਦੀ ਤਿਆਰੀ ਹੈ। ਮੁੱਖ ਸਕੱਤਰ ਕੇ.ਪੀ.ਐੱਸ. ਸਿਨਹਾ ਦੀ ਮਨਜ਼ੂਰੀ ਮਗਰੋਂ ਹਾਊਸਿੰਗ ਐਂਡ ਅਰਬਨ ਡਿਵਲਪਮੈਂਟ ਦੇ ਇਸ ਪ੍ਰਾਜੈਕਟ ਲਈ ਰਾਹ ਪੱਧਰਾ ਹੋ ਗਿਆ ਹੈ। ਹੁਣ 10 ਫ਼ਰਵਰੀ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਇਸ 'ਤੇ ਮੋਹਰ ਲੱਗ ਸਕਦੀ ਹੈ। ਦੱਸ ਦਈਏ ਕਿ ਕੈਬਨਿਟ ਦੀ ਮੀਟਿੰਗ ਪਹਿਲਾਂ 6 ਫ਼ਰਵਰੀ ਨੂੰ ਹੋਣੀ ਸੀ, ਜਿਸ ਦੀ ਤਾਰੀਖ਼ ਬਦਲ ਕੇ 10 ਫ਼ਰਵਰੀ ਕਰ ਦਿੱਤੀ ਗਈ ਸੀ। 

ਇਹ ਖ਼ਬਰ ਵੀ ਪੜ੍ਹੋ - Punjab: 150 ਰੁਪਏ 'ਚ ਜਿਸਮ ਦਾ ਸੌਦਾ... ਵੀਡੀਓ ਵਾਇਰਲ ਹੋਣ ਮਗਰੋਂ ਕੁੜੀ ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ

ਮੁੱਕ ਸਕੱਤਰ ਨੇਸਬੰਧਤ ਜ਼ਿਲ੍ਹਿਆਂ ਦੇ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਵਿਚਾਰ ਵਟਾਂਦਰੇ ਮਗਰੋਂ ਬੁੱਧਵਾਰ ਨੂੰ  ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅਰਬਨ ਹਾਊਸਿੰਗ ਡਿਵਲਮੈਂਟ ਦੇ ਸਕੱਤਰ ਤੇ ਸੂਬੇ ਦੇ ਮੁੱਖ ਸਕੱਤਰ ਇਸ ਪ੍ਰਸਤਾਅ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਰੱਖਣਗੇ। 10 ਫ਼ਰਵਰੀ ਦੀ ਕੈਬਨਿਟ ਮੀਟਿੰਗ ਮਗਰੋਂ ਇਸ ਦਾ ਰਸਮੀ ਤੌਰ 'ਤੇ ਐਲਾਨ ਹੋ ਸਕਦਾ ਹੈ। ਦਰਅਸਲ, ਮੁੱਖ ਮੰਤਰੀ ਮਾਨ ਦੀਆਂ ਹਦਾਇਤਾਂ ਮੁਤਾਬਕ ਹੀ ਅਰਬਨ ਡਿਵਲਪਮੈਂਟ ਵਿਭਾਗ ਵੱਲੋਂ ਇਹ ਪ੍ਰਸਤਾਅ ਤਿਆਰ ਕੀਤਾ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ -  ...ਤਾਂ ਨਹੀਂ ਕੱਟਿਆ ਜਾਵੇਗਾ ਚਾਲਾਨ, ਪੰਜਾਬ 'ਚ ਜਾਰੀ ਹੋਏ ਨਵੇਂ ਹੁਕਮ

ਐਕਵਾਇਰ ਕੀਤੀ ਜਾਵੇਗੀ 5 ਹਜ਼ਾਰ ਏਕੜ ਜ਼ਮੀਨ

ਮੀਡੀਆ ਰਿਪੋਰਟਾਂ ਮੁਤਾਬਕ ਇਸ ਪ੍ਰਾਜੈਕਟ ਲਈ 5 ਹਜ਼ਾਰ ਏਕੜ ਜ਼ਮੀਨ ਨੂੰ ਐਕਵਾਇਰ ਕੀਤਾ ਜਾਵੇਗਾ। ਇਸ ਮਗਰੋਂ ਜਲੰਧਰ, ਪਟਿਆਲਾ, ਅੰਮ੍ਰਿਤਸਰ, ਲੁਧਿਆਣਾ, ਬਠਿੰਡਾ ਤੇ ਮੋਹਾਲੀ ਵਿਚ ਵੱਖ-ਵੱਖ ਕੈਟੇਗਰੀ ਵਿਚ ਪਲਾਟ ਕੱਟੇ ਜਾਣਗੇ। ਇਨ੍ਹਾਂ ਵਿਚ ਵਾਜਿਬ ਕੀਮਤਾਂ 'ਤੇ ਰਿਹਾਇਸ਼ੀ, ਕਰਮਸ਼ੀਅਲ ਤੇ ਇੰਸਟੀਟਿਊਸ਼ਨਲ ਪਲਾਟ ਸ਼ਾਮਲ ਹੋਣਗੇ। ਇਸ ਪ੍ਰਾਜੈਕਟ ਤਹਿਤ ਸਕੂਲਾਂ, ਹਸਪਤਾਲਾਂ, ਸ਼ਾਪਿੰਗ ਮਾਲ ਲਈ ਵੀ ਪਲਾਟ ਅਲਾਟ ਕੀਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਰਿਹਾਇਸ਼ੀ ਪਲਾਟ 150, 200, 300 ਤੇ 500 ਗਜ਼ ਦੇ ਹੋਣਗੇ। ਮੋਹਾਲੀ ਵਿਚ 1 ਹਜ਼ਾਰ ਏਕੜ ਅਤੇ ਤੇ ਬਾਕੀ ਸ਼ਹਿਰਾਂ ਵਿਚ 600-900 ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News