ਐਕਟਿਵਾ ''ਤੇ ਆਈ ਬੀ. ਬੀ. ਐੱਮ. ਬੀ. ਦੀ ਮਹਿਲਾ ਮੁਲਾਜ਼ਮ ਨੇ ਵਹਿੰਦਿਆਂ-ਵਹਿੰਦਿਆਂ ਭਾਖੜਾ ''ਚ ਮਾਰ ''ਤੀ ਛਾਲ
Thursday, Jan 23, 2025 - 01:04 PM (IST)
ਨੰਗਲ : ਨੰਗਲ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਵੀਰਵਾਰ ਸਵੇਰੇ ਬੀ. ਬੀ. ਐੱਮ. ਬੀ. (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਦੀ ਮਹਿਲਾ ਕਰਮਚਾਰੀ ਨੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ਨੇ ਅੱਜ ਸਵੇਰੇ ਆਪਣੀ ਐਕਟਿਵਾ ਨੂੰ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਪੁਲ 'ਤੇ ਖੜ੍ਹੀ ਕਰਕੇ ਨਹਿਰ ਵਿਚ ਛਲਾਂਗ ਲਗਾ ਦਿੱਤੀ ਹਾਲਾਂਕਿ ਕੁਝ ਹੀ ਦੂਰੀ 'ਤੇ ਅੱਗੇ ਜਾ ਕੇ ਮਹਿਲਾ ਦੀ ਪਾਣੀ ਵਿਚ ਤੈਰਦੀ ਹੋਈ ਲਾਸ਼ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ। ਉਕਤ ਮਹਿਲਾ ਨੇ ਇਹ ਕਦਮ ਕਿਉਂ ਚੁੱਕਿਆ ਇਸ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਮੌਕੇ 'ਤੇ ਪਹੁੰਚੀ ਪੁਲਸ ਨੇ ਐਕਟਿਵਾ ਨੂੰ ਅਤੇ ਮਹਿਲਾ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮਾਲਵੇ 'ਚ ਆਈ ਨਵੀਂ ਆਫ਼ਤ, ਲਗਾਤਾਰ ਵਿਗੜ ਰਹੇ ਹਾਲਾਤ, ਖੜ੍ਹੀ ਹੋਈ ਵੱਡੀ ਸਮੱਸਿਆ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਹੇਮ ਲਤਾ ਪਤਨੀ ਸੰਦੀਪ ਕੁਮਾਰ ਬੀ. ਬੀ. ਐੱਮ. ਬੀ. ਦੀ ਕਰਮਚਾਰੀ ਹੈ ਅਤੇ ਮਕੈਨੀਕਲ ਡਿਵੀਜ਼ਨ ਵਿਚ ਬਤੌਰ ਕਲਰਕ ਨੌਕਰੀ ਕਰ ਰਹੀ ਸੀ। ਇਸ ਦੇ ਪਤੀ ਦੀ ਇਕ ਹਾਦਸੇ ਵਿਚ ਮੌਤ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਮਹਿਲਾ ਨੂੰ ਆਪਣੇ ਪਤੀ ਦੀ ਹੀ ਨੌਕਰੀ ਮਿਲੀ ਸੀ। ਮਹਿਲਾ ਦੀ ਇਕ 12 ਸਾਲ ਦੀ ਲੜਕੀ ਵੀ ਦੱਸੀ ਜਾ ਰਹੀ ਹੈ। ਸ੍ਰੀ ਅਨੰਦਪੁਰ ਸਾਹਿਬ ਹੈਡਲ ਨਹਿਰ ਦੇ ਕੁਝ ਹੀ ਦੂਰੀ 'ਤੇ ਮਹਿਲਾ ਦੀ ਲਾਸ਼ ਪਾਣੀ ਵਿਚ ਤਰਦੀ ਹੋਈ ਦੇਖੀ ਗਈ। ਪੁਲਸ ਵੱਲੋਂ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਹਾਲਾਂਕਿ ਕਿਨ੍ਹਾਂ ਕਾਰਨਾਂ ਕਰਕੇ ਇਸ ਮਹਿਲਾ ਨੇ ਇਹ ਕਦਮ ਚੁੱਕਿਆ ਉਸ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ : ਗੜ੍ਹਸ਼ੰਕਰ ਥਾਣੇ ਦਾ ਪੁਲਸ ਮੁਲਾਜ਼ਮ ਗ੍ਰਿਫ਼ਤਾਰ, ਐੱਸ. ਐੱਚ. ਓ. ਭੱਜਿਆ, ਇਸ ਮਾਮਲੇ 'ਚ ਹੋਈ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e