ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ''ਚ ਸੁਨੀਲ, ਮੁਰਲੀ ਤੇ ਅਰਵਿੰਦ ਤੋਂ ਭਾਰਤ ਨੂੰ ਉਮੀਦਾਂ

11/13/2017 3:33:54 AM

ਇਟਲੀ— ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਦੇ ਆਗਾਜ਼ ਦੇ ਨਾਲ ਹੀ ਦੁਨੀਆ ਦੇ 61 ਦੇਸ਼ਾਂ ਦੇ ਸਭ ਤੋਂ ਜ਼ਿਆਦਾ ਪ੍ਰਤਿਭਾਸ਼ਾਲੀ ਨੌਜਵਾਨ 64 ਖਾਨਿਆਂ ਦੀ ਇਸ ਦਿਮਾਗੀ ਖੇਡ ਵਿਚ ਜ਼ੋਰ ਅਜ਼ਮਾਉਂਦੇ ਨਜ਼ਰ ਆਉਣਗੇ। ਭਾਰਤ ਦੀਆਂ ਨਜ਼ਰਾਂ ਉਸ ਦੇ ਸਭ ਤੋਂ ਨੌਜਵਾਨ ਗ੍ਰੈਂਡ ਮਾਸਟਰਾਂ 'ਤੇ ਟਿਕੀਆਂ ਰਹਿਣਗੀਆਂ।
ਵਿਸ਼ਵ ਜੂਨੀਅਰ ਪ੍ਰਤੀਯੋਗਿਤਾ ਵਿਚ ਉਂਝ ਤਾਂ ਬਾਲਕ ਤੇ ਬਾਲਿਕਾ ਦੋਵਾਂ ਵਰਗਾਂ ਨੂੰ ਮਿਲਾ ਕੇ ਭਾਰਤ ਤੋਂ 23 ਖਿਡਾਰੀਆਂ ਦਾ ਦਲ ਹਿੱਸਾ ਲੈ ਰਿਹਾ ਹੈ ਪਰ ਭਾਰਤ ਦੀਆਂ ਨਜ਼ਰਾਂ ਮੁੱਖ ਤੌਰ 'ਤੇ ਸੁਨੀਲ ਨਾਰਾਇਣ, ਅਰਵਿੰਦ ਚਿਦਾਂਬਰਮ ਤੇ ਮੁਰਲੀ ਕਾਰਤੀਕੇਅਨ 'ਤੇ ਲੱਗੀਆਂ ਰਹਿਣਗੀਆਂ।
ਪਿਛਲੀ ਵਾਰ ਦੇ ਕਾਂਸੀ ਤਮਗਾ ਜੇਤੂ ਸੁਨੀਲ ਨਾਰਾਇਣ (2585) ਨੂੰ ਚੈਂਪੀਅਨਸ਼ਿਪ ਵਿਚ ਚੌਥਾ ਦਰਜਾ ਦਿੱਤਾ ਗਿਆ ਹੈ। ਅਰਵਿੰਦ ਚਿਦਾਂਬਰਮ (2578) ਭਾਵੇਂ ਹੀ ਰਾਸ਼ਟਰੀ ਜੇਤੂ ਨਹੀਂ ਬਣ ਸਕਿਆ ਪਰ ਉਸ ਕੋਲ ਭਾਰਤ ਲਈ ਇਥੇ ਤਮਗਾ ਜਿੱਤਣ ਦਾ ਕਾਰਨਾਮਾ ਕਰ ਸਕਣ ਦਾ ਮੌਕਾ ਹੈ। ਉਸ ਨੂੰ ਛੇਵਾਂ ਦਰਜਾ ਦਿੱਤਾ ਗਿਆ ਹੈ। 2 ਵਾਰ ਦਾ ਰਾਸ਼ਟਰੀ ਜੇਤੂ 13ਵਾਂ ਦਰਜਾ ਪ੍ਰਾਪਤ ਮੁਰਲੀ ਕਾਰਤੀਕੇਅਨ (2572), ਵੈਭਵ ਸੂਰੀ (2560) ਤੇ 29ਵਾਂ ਦਰਜਾ 11 ਸਾਲਾ ਪ੍ਰਤਿਭਾ ਪ੍ਰਾਗਨੰਦਾ (2509) 'ਤੇ ਵੀ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ।


Related News