ਅਰਵਿੰਦ ਕੇਜਰੀਵਾਲ ਦੀ ED ਦੀ ਰਿਮਾਂਡ ਖ਼ਤਮ, ਕੋਰਟ ''ਚ ਕੀਤਾ ਜਾਵੇਗਾ ਪੇਸ਼
Monday, Apr 01, 2024 - 11:20 AM (IST)
ਨਵੀਂ ਦਿੱਲੀ- ਸ਼ਰਾਬ ਨੀਤੀ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਰੀਵਾਲ ਦੀ ਈ.ਡੀ. ਦੀ ਰਿਮਾਂਡ ਅੱਜ ਯਾਨੀ ਸੋਮਵਾਰ ਨੂੰ ਖ਼ਤਮ ਹੋ ਰਹੀ ਹੈ। 28 ਮਾਰਚ ਨੂੰ ਰਾਊਜ ਐਵੇਨਿਊ ਕੋਰਟ ਨੇ ਉਨ੍ਹਾਂ ਦੀ ਈ.ਡੀ. ਦੀ ਹਿਰਾਸਤ ਨੂੰ 4 ਦਿਨ ਵਧਾ ਕੇ 1 ਅਪ੍ਰੈਲ ਤੱਕ ਕਰ ਦਿੱਤਾ ਸੀ। ਅੱਜ ਮੁੜ ਕੋਰਟ 'ਚ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ਪਟੀਸ਼ਨ 'ਤੇ ਸੁਣਵਾਈ ਹੋ ਸਕਦੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇੜ ਕੇਜਰੀਵਾਲ ਦੀ ਰਿਮਾਂਡ ਦੀ ਮੰਗ ਕਰ ਸਕਦਾ ਹੈ।
ਇਸ ਤੋਂ ਪਹਿਲਾਂ 21 ਮਾਰਚ ਨੂੰ ਗ੍ਰਿਫ਼ਤਾਰ ਕੀਤੇ ਗਏ ਕੇਜਰੀਵਾਲ ਨੂੰ ਈ.ਡੀ. ਨੇ 22 ਮਾਰਚ ਨੂੰ ਅਦਾਲਤ 'ਚ ਪੇਸ਼ ਕੀਤਾ ਸੀ ਅਤੇ ਅਦਾਲਤ ਨੇ ਕੇਜਰੀਵਾਲ ਨੂੰ 6 ਦਿਨ ਦੀ ਈ.ਡੀ. ਰਿਮਾਂਡ 'ਚ ਭੇਜ ਦਿੱਤਾ ਸੀ। ਈ.ਡੀ. ਦਾ ਦੋਸ਼ ਹੈ ਕਿ ਆਬਕਾਰੀ ਨੀਤੀ 'ਚ ਤਬਦੀਲੀ ਦੇ ਬਦਲੇ ਕੇਜਰੀਵਾਲ ਨੇ ਦੱਖਣ ਸਮੂਹ ਦੇ ਸ਼ਰਾਬ ਵਪਾਰੀਆਂ ਤੋਂ 100 ਕਰੋੜ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਉਕਤ ਧਨ ਰਾਸ਼ੀ ਦਾ ਇਸਤੇਮਾਲ ਗੋਆ ਅਤੇ ਪੰਜਾਬ ਵਿਧਾਨ ਸਭਾ 'ਚ ਖਰਚ ਕੀਤਾ ਸੀ। ਈ.ਡੀ. ਦੀ ਗ੍ਰਿਫ਼ਤਾਰੀ ਅਤੇ ਈ.ਡੀ. ਹਿਰਾਸਤ ਨੂੰ ਕੇਜਰੀਵਾਲ ਨੇ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ ਅਤੇ ਇਸ ਮਾਮਲੇ 'ਤੇ 3 ਅਪ੍ਰੈਲ ਨੂੰ ਸੁਣਵਾਈ ਹੋਣੀ ਹੈ। ਇਸ ਮਾਮਲੇ 'ਚ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਪਹਿਲੇ ਤੋਂ ਨਿਆਇਕ ਹਿਰਾਸਤ 'ਚ ਜੇਲ੍ਹ 'ਚ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e