ਭਾਰਤ ਨੇ ਹੁਣ ਮਹਿਲਾ ਐਥਲੀਟਾਂ ਨੂੰ ਸਵੀਕਾਰਣਾ ਸਿੱਖਿਆ: ਸਾਨੀਆ
Thursday, May 07, 2020 - 06:31 PM (IST)

ਸਪੋਰਟਸ ਡੈਸਕ : ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਕਿਹਾ ਹੈ ਕਿ ਮਹਿਲਾ ਐਥਲੀਟਾਂ ਦੇ ਲਈ ਚੰਗੀ ਗੱਲ ਇਹ ਹੈ ਕਿ ਭਾਰਤ ਨੇ ਉਨ੍ਹਾਂ ਨੂੰ ਸਵੀਕਾਰ ਕਰਨਾ ਸਿਖ ਲਿਆ ਹੈ ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਉਸ ਨੂੰ ਇਸ ਗੱਲ ਦਾ ਮਾਣ ਹੈ ਕਿ ਬਹੁਤ ਸਾਰੇ ਖਿਡਾਰੀ ਹੁਣ ਕ੍ਰਿਕਟ ਦੇ ਬਾਹਰੋਂ ਆ ਰਹੇ ਹਨ। ਉਸ ਨੇ ਕਿਹਾ ਕਿ ਖੇਡ ਨੂੰ ਇਕ ਸੁਭਾਵਕ ਕਰੀਅਰ ਦੇ ਤੌਰ 'ਤੇ ਦੇਖਣ ਲਈ ਅਜੇ ਕੁਝ ਪੀੜੀਆਂ ਨੂੰ ਸਮਾਂ ਲੱਗੇਗਾ।
ਆਲ ਇੰਡੀਆ ਟੈਨਿਸ ਔਸੋਸੀਏਸ਼ਨ ਅਤੇ ਸਾਈ ਵੱਲੋਂ ਆਯੋਜਿਤ ਆਨਲਾਈਨ ਟਾਕ ਸ਼ੋਅ ਵਿਚ ਸਾਨੀਆ ਨੇ ਇਹ ਗੱਲ਼ ਕਹੀ। 6 ਵਾਰ ਦੀ ਗ੍ਰੈਂਡ ਸਲੈਮ ਜੇਤੂ ਸਾਨੀਆ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜੋ ਬਿਹਤਰੀਨ ਮਹਿਲਾ ਐਥਲੀਟ ਹੈ ਉਹ ਕ੍ਰਿਕਟ ਤੋਂ ਬਾਹਰ ਦੀ ਹੈ। ਜੇਕਰ ਤੁਸੀਂ ਮੈਗਜ਼ੀਨ ਅਤੇ ਬਿਲਬੋਰਡਸ ਦੇਖੋ ਤਾਂ ਤੁਹਾਨੂੰ ਮਹਿਲਾ ਐਥਲੀਟ ਦਿਖਾਈ ਦੇਵੇਗੀ। ਇਹ ਬਹੁਤ ਵੱਡਾ ਕਦਮ ਹੈ। ਮੈਂ ਜਾਣਦੀ ਹਾਂ ਕਿ ਇਕ ਮਹਿਲਾ ਹੋਣ ਦੇ ਨਾਤੇ ਐਥਲੀਟ ਬਣਨਾ ਕਿੰਨਾ ਮੁਸ਼ਕਿਲ ਹੈ। ਇਹ ਇਕ ਇਸ਼ਾਰਾ ਹੈ ਕਿ ਚੀਜ਼ਾਂ ਬਦਲ ਰਹੀਆਂ ਹਨ ਪਰ ਅਜੇ ਬਹੁਤ ਲੰਬਾ ਸਫਰ ਤੈਅ ਕਰਨਾ ਬਾਕੀ ਹੈ। ਉੱਥੇ ਤਕ ਵੀ ਪਹੁੰਚਣਾ ਹੈ ਜਦੋਂ ਸਾਡੀਆਂ ਲੜਕੀਆਂ ਬਾਕਸਿੰਗ ਲਈ ਗਲਬਜ਼ ਪਹਿਨਣ।