ਭਾਰਤ ਨੇ ਪੁਰਸ਼ ਟ੍ਰੈਪ ਪ੍ਰਤੀਯੋਗਿਤਾ ’ਚ ਸੋਨੇ ਦੇ ਨਾਲ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਮੁਹਿੰਮ ਨੂੰ ਕੀਤਾ ਖਤਮ

03/28/2021 11:34:15 PM

ਨਵੀਂ ਦਿੱਲੀ– ਭਾਰਤ ਦੇ ਕੇਨਾਨ ਚੇਨਾਈ, ਪ੍ਰਿਥਵੀਰਾਜ ਟੋਂਡਾਈਮਾਨ ਤੇ ਲਕਸ਼ੈ ਸ਼ਯੋਰਾਣ ਨੇ ਆਈ. ਐੱਸ. ਐੱਫ. (ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ) ਵਿਸ਼ਵ ਕੱਪ ਦੀ ਪੁਰਸ਼ ਟੀਮ ਟ੍ਰੈਪ ਪ੍ਰਤੀਯੋਗਿਤਾ ਵਿਚ ਸਲੋਵਾਕੀਆ ਨੂੰ ਹਰਾ ਕੇ ਸੋਨ ਤਮਗੇ ਦੇ ਨਾਲ ਆਪਣੀ ਮੁਹਿੰਮ ਨੂੰ ਸ਼ਾਨਦਾਰ ਤਰੀਕੇ ਨਾਲ ਖਤਮ ਕੀਤਾ।

ਇਹ ਖ਼ਬਰ ਪੜ੍ਹੋ- IND v ENG : ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ, 2-1 ਨਾਲ ਜਿੱਤੀ ਸੀਰੀਜ਼


ਫਾਈਨਲ ਵਿਚ ਸਲੋਵਾਕੀਆ ਦੇ ਮਿਸ਼ੇਲ ਸਲਾਮਕਾ, ਫਿਲਿਪ ਮਾਰਿਨੋਵ ਤੇ ਐਡ੍ਰਿਯਨ ਡ੍ਰੋਬਨੀ ਦੀ ਟੀਮ ਨੇ 2-0 ਦੀ ਬੜ੍ਹਤ ਕਾਇਮ ਕਰ ਲਈ ਸੀ ਪਰ ਫਿਰ ਭਾਰਤੀ ਟੀਮ ਨੇ ਵਾਪਸੀ ਕਰਦੇ ਹੋਏ ਸਕੋਰ 2-2 ਤੇ 4-4 ਨਾਲ ਬਰਾਬਰ ਕੀਤਾ। ਫੈਸਲਾਕੁੰਨ ਦੌਰ ਵਿਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਦੋ ਅੰਕ ਹਾਸਲ ਕਰਕੇ 6-4 ਨਾਲ ਮੁਕਾਬਲਾ ਆਪਣੇ ਨਾਂ ਕੀਤਾ।

ਇਹ ਖ਼ਬਰ ਪੜ੍ਹੋ-ਨਿਊਜ਼ੀਲੈਂਡ ਨੇ ਪਹਿਲੇ ਟੀ20 ’ਚ ਬੰਗਲਾਦੇਸ਼ ਨੂੰ 66 ਦੌੜਾਂ ਨਾਲ ਹਰਾਇਆ


ਵਿਕਟਰ ਖਸਯਾਨੋਵ, ਮੈਕਸਿਮ ਕੋਲੋਮੇਟਸ ਤੇ ਐਂਡੀ ਮੋਗਿਲੇਵਸਕੀ ਦੀ ਕਜ਼ਾਕਿਸਤਾਨ ਦੀ ਟੀਮ ਨੇ ਕਤਰ ਦੇ ਮੁਹੰਮਦ ਅਲ-ਰੌਮੀਹ, ਸਯੱਦ ਅਬੂਸ਼ਾਰਿਬ ਤੇ ਨਾਸਿਰ ਅਲੀ ਅਲ ਹਮੀਦੀ ਨੂੰ 6-4 ਨਾਲ ਹਰਾਇਆ। ਭਾਰਤੀ ਟੀਮ ਵੀਰਵਾਰ ਨੂੰ ਹੋਏ ਕੁਆਲੀਫਿਕੇਸ਼ਨ ਵਿਚ 494 ਅੰਕਾਂ ਦੇ ਨਾਲ ਦੂਜੇ ਸਥਾਨ ’ਤੇ ਸੀ ਜਦਕਿ ਸਲੋਵਾਕੀਆ ਦੀ ਟੀਮ 498 ਅੰਕਾਂ ਨਾਲ ਪਹਿਲੇ ਸਥਾਨ ’ਤੇ ਸੀ। ਕਜ਼ਾਕਿਸਤਾਨ (489) ਤੀਜੇ, ਕਤਰ (466) ਚੌਥੇ ਤੇ ਯੂ. ਏ. ਈ. (327)ਪੰਜਵੇਂ ਸਥਾਨ ’ਤੇ ਰਿਹਾ ਸੀ। ਕੇਨਾਨ ਇਸ ਤੋਂ ਪਹਿਲਾਂ ਵਿਅਕਤੀਗਤ ਪੁਰਸ਼ ਟ੍ਰੈਪ ਪ੍ਰਤੀਯੋਗਿਤਾ ਵਿਚ ਸ਼ੁੱਕਰਵਾਰ ਨੂੰ ਚੌਥੇ ਸਥਾਨ ’ਤੇ ਰਿਹਾ ਸੀ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News