ਭਾਰਤ ਵਲੋਂ ਫੀਫਾ ਵਿਸ਼ਵ ਕੱਪ ਨੂੰ ਸਫਲ ਵਿਦਾਈ, ਅੰਡਰ-20 ਵਿਸ਼ਵ ਕੱਪ ਦੀ ਮੇਜ਼ਬਾਨੀ ਹਾਸਲ ਕਰਨ ਦਾ ਟੀਚਾ

10/29/2017 11:44:19 AM

ਨਵੀਂ ਦਿੱਲੀ (ਬਿਊਰੋ)— ਇੱਥੋਂ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ 6 ਅਕਤੂਬਰ ਨੂੰ ਫੀਫਾ ਅਡਰ-17 ਵਿਸ਼ਵ ਕੱਪ ਦਾ ਜਿੰਨੇ ਸ਼ਾਨਦਾਰ ਢੰਗ ਨਾਲ ਆਗਾਜ਼ ਹੋਇਆ 28 ਅਕਤੂਬਰ ਨੂੰ ਕੋਲਕਾਤਾ ਦੇ ਵਿਵੇਕਾਨੰਦ ਯੁਵਾ ਭਾਰਤੀ ਖੇਡ ਮੈਦਾਨ 'ਚ ਇਸ ਨੂੰ ਓਨੇ ਹੀ ਸ਼ਾਨਦਾਰ ਢੰਗ ਨਾਲ ਅੰਜਾਮ ਦਿੱਤਾ ਗਿਆ। ਪੂਰੀ ਦੁਨੀਆ ਨੂੰ ਨਵਾਂ ਚੈਂਪੀਅਨ ਦੇ ਕੇ ਕੋਲਕਾਤਾ ਨੇ ਨਵੀਆਂ ਉਮੀਦਾਂ ਨਾਲ ਵਿਸ਼ਵ ਕੱਪ ਨੂੰ ਵਿਦਾਈ ਦਿੱਤੀ। ਸਰਬ ਭਾਰਤੀ ਫੁੱਟਬਾਲ ਸੰਘ ਦੀਆਂ ਨਜ਼ਰਾਂ ਹੁਣ ਅੰਡਰ-20 ਵਿਸ਼ਵ ਕੱਪ ਦੀ ਮੇਜ਼ਬਾਨੀ ਹਾਸਲ ਕਰਨ 'ਤੇ ਹਨ।

ਵਿਸ਼ਵ ਕੱਪ ਨੂੰ ਇੰਨੇ ਸ਼ਾਨਦਾਰ ਤਰੀਕੇ ਨਾਲ ਕਰਵਾਉਣ ਨਾਲ ਕ੍ਰਿਕਟ ਦਾ ਦੀਵਾਨਾ ਕਹੇ ਜਾਣ ਵਾਲੇ ਇਸ ਦੇਸ਼ ਨੇ ਪੂਰੀ ਦੁਨੀਆ ਨੂੰ ਦਿਖਾ ਦਿੱਤਾ ਕਿ ਫੁੱਟਬਾਲ ਪ੍ਰਤੀ ਵੀ ਉਸ ਦਾ ਜਨੂੰਨ ਘੱਟ ਨਹੀਂ ਹੈ। ਫੀਫਾ ਸਾਹਮਣੇ ਭਾਰਤੀ ਫੁੱਟਬਾਲ ਦਾ ਰੁਤਬਾ ਯਕੀਨੀ ਤੌਰ 'ਤੇ ਵਧਿਆ ਹੈ। ਦੇਸ਼ ਦੇ ਛੇ ਸ਼ਹਿਰਾਂ ਨਵੀਂ ਦਿੱਲੀ, ਮੁੰਬਈ, ਕੋਲਕਾਤਾ, ਗੋਆ, ਗੁਹਾਟੀ ਤੇ ਕੋਚੀ 'ਚ ਚੱਲੇ ਇਸ ਫੁੱਟਬਾਲ ਕਾਰਨੀਵਲ 'ਚ ਜਿਸ ਤਰ੍ਹਾਂ ਰਿਕਾਰਡ ਤੋੜ ਦਰਸ਼ਕ ਆਏ ਉਸ ਨਾਲ ਫੀਫਾ ਸਾਹਮਣੇ ਭਵਿੱਖ ਦੇ ਟੂਰਨਾਮੈਂਟਾਂ ਪ੍ਰਤੀ ਭਾਰਤ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਬਹੁਤ ਮਜ਼ਬੂਤ ਹੋਵੇਗੀ।


Related News